DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IAS Anurag Verma ED Summon: ਮੁਹਾਲੀ ਬਿਲਡਰ ਘੁਟਾਲੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਈ.ਡੀ. ਅੱਗੇ ਨਹੀਂ ਹੋਏ ਪੇਸ਼; ਨਵੀਂ ਤਰੀਕ ਦੀ ਕੀਤੀ ਮੰਗ

Suntec City ਅਤੇ Altus Space ਮਾਮਲੇ ’ਚ ਹੋਈ ਸੀ ਤਲਬੀ; ਸੀ.ਐੱਲ.ਯੂ. ਅਤੇ ਲੇਆਉਟ ਨਿਯਮਾਂ ਦੀ ਉਲੰਘਣਾ ਦੇ ਲੱਗੇ ਹਨ ਦੋਸ਼

  • fb
  • twitter
  • whatsapp
  • whatsapp
featured-img featured-img
ਪੰਜਾਬ ਦੇ ਸਾਬਕਾ ਮੁੱਖ ਸਕੱਤਰ IAS ਅਨੁਰਾਗ ਵਰਮਾ।
Advertisement

ਮੁਹਾਲੀ ਸਥਿਤ Suntec ਸਿਟੀ ਅਤੇ Altus ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਕਰੋੜਾਂ ਰੁਪਏ ਦੇ ਘੁਟਾਲੇ ਦੀ ਚੱਲ ਰਹੀ ਜਾਂਚ ਦੇ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅੱਗੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਆਈ.ਏ.ਐੱਸ. ਅਧਿਕਾਰੀ ਵਰਮਾ ਨੂੰ ਈ.ਡੀ. ਨੇ 31 ਅਗਸਤ ਲਈ ਤਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਜਾਂਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪੇਸ਼ੀ ਅੱਗੇ ਪਾਉਣ ਦੀ ਬੇਨਤੀ ਕੀਤੀ ਹੈ। ਈ.ਡੀ. ਵੱਲੋਂ ਜਲਦ ਹੀ ਉਨ੍ਹਾਂ ਨੂੰ ਨਵੀਂ ਤਰੀਕ ਲਈ ਨਵੇਂ ਸੰਮਨ ਜਾਰੀ ਕੀਤੇ ਜਾਣਗੇ।

ਅਨੁਰਾਗ ਵਰਮਾ ਇਸ ਵੇਲੇ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਵਜੋਂ ਸੇਵਾ ਨਿਭਾ ਰਹੇ ਹਨ, ਪਰ ਜਦੋਂ ਇਹ ਘੁਟਾਲਾ ਵਾਪਰਿਆ ਸੀ, ਉਦੋਂ ਉਹ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਸਨ। ਨਿੱਜੀ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਤਬਦੀਲ ਕਰਨ (ਸੀ.ਐੱਲ.ਯੂ.) ਅਤੇ ਗੈਰ-ਕਾਨੂੰਨੀ ਲੇਆਉਟ ਤਬਦੀਲੀਆਂ ਵਿੱਚ ਨਿਯਮਾਂ ਦੀਆਂ ਹੋਈਆਂ ਉਲੰਘਣਾਵਾਂ ਦੀ ਜਾਂਚ ਲਈ ਉਨ੍ਹਾਂ ਦੀ ਭੂਮਿਕਾ ਦੀ ਪਰਖ ਕੀਤੀ ਜਾ ਰਹੀ ਹੈ। ਦੋਸ਼ ਹਨ ਕਿ ਗੈਰ-ਕਾਨੂੰਨੀ ਲੇਆਉਟ ਬਦਲਾਅ ਤੋਂ ਬਾਅਦ ਮਿਊਰਵੁੱਡਜ਼ ਈਕੋਸਿਟੀ ਮੈਗਾ ਪ੍ਰੋਜੈਕਟ ਦੀਆਂ ਗਰੁੱਪ ਹਾਊਸਿੰਗ ਸਾਈਟਾਂ ਨੂੰ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਟਰਾਂਸਫਰ ਕਰਨ ਦੀ ਅਰਜ਼ੀ ਰੱਦ ਕਰਕੇ ਗੌਰਵ ਧੀਰ ਦੀ ਧੀਰ ਕੰਸਟਰਕਸ਼ਨਜ਼ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ।

Advertisement

ਇਸ ਤੋਂ ਇਲਾਵਾ Suntec ਸਿਟੀ ਮਾਮਲੇ ’ਚ ਵੀ ਦੋਸ਼ ਹਨ ਕਿ ‘ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ’ ਦੀ ਧਾਰਾ 90 ਤਹਿਤ ਕਾਰਵਾਈ ਬਣਦੀ ਹੋਣ ਦੇ ਬਾਵਜੂਦ ਧਾਰਾ 85 ਤਹਿਤ ਨਰਮੀ ਦਿਖਾ ਕੇ ਬਿਲਡਰ ਦਾ ਬਚਾਅ ਕੀਤਾ ਗਿਆ ਸੀ। ਇਹ ਵੀ ਦੇਖਿਆ ਗਿਆ ਹੈ ਕਿ ਨੀਤੀ ’ਚ ਇਹ ਉਲਟਫੇਰ 2022 ’ਚ ਉਦੋਂ ਕੀਤਾ ਗਿਆ ਸੀ, ਜਦੋਂ ‘ਆਪ’ ਪੰਜਾਬ ਦੇ ਮੌਜੂਦਾ ਪ੍ਰਧਾਨ ਅਮਨ ਅਰੋੜਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸਨ। ਅਨੁਰਾਗ ਵਰਮਾ ਤੋਂ ਪਹਿਲਾਂ, ਆਈ.ਏ.ਐੱਸ. ਅਧਿਕਾਰੀ ਕੰਵਲ ਪ੍ਰੀਤ ਬਰਾੜ ਵੀ ਇਸੇ ਮਾਮਲੇ ਵਿੱਚ ਜਲੰਧਰ ਸਥਿਤ ਈ.ਡੀ. ਦੇ ਜ਼ੋਨਲ ਦਫ਼ਤਰ ਵਿੱਚ 18 ਅਤੇ 27 ਅਗਸਤ ਨੂੰ ਦੋ ਵਾਰ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਤੋਂ ਕੇਸ ਨਾਲ ਸਬੰਧਤ ਵਾਧੂ ਦਸਤਾਵੇਜ਼ ਮੰਗੇ ਗਏ ਹਨ।

Advertisement

Advertisement
×