DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮੈਂ ਕਿਸੇ ਦਾ ਘਰ ਨਹੀਂ ਤੋੜਿਆ..’,Parmish Verma ਨਾਲ ਰਿਸ਼ਤੇ ’ਤੇ ਅਦਾਕਾਰਾ Harman Brar ਨੇ ਤੋੜੀ ਚੁੱਪ

ਟਰੋਲਰਾਂ ਨੂੰ ਦਿੱਤਾ ਜਵਾਬ- ਜਿਸ ਨੂੰ ਚੁਣਿਆ ਉਹ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਵੱਖ ਹੋ ਚੁੱਕਾ

  • fb
  • twitter
  • whatsapp
  • whatsapp
featured-img featured-img
‘ਮੈਂ ਕਿਸੇ ਦਾ ਘਰ ਨਹੀਂ ਤੋੜਿਆ..’,Parmish Verma ਨਾਲ ਰਿਸ਼ਤੇ ’ਤੇ ਅਦਾਕਾਰਾ Harman Brar ਨੇ ਤੋੜੀ ਚੁੱਪ
Advertisement

ਪੰਜਾਬੀ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਇਨੀਂ ਦਿਨੀਂ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। ਦੋਹਾਂ ਦੇ ਸਬੰਧਾਂ ਦੀਆਂ ਖ਼ਬਰਾਂ ਜੁਲਾਈ-ਅਗਸਤ 2026 ’ਚ ਉਸ ਵੇਲੇ ਸ਼ੁਰੂ ਹੋਈਆਂ ਸਨ, ਜਦੋਂ ਗੀਤ ‘ਦੇਖੀ ਜਾ’ ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ ਦੋਹਾਂ ਦੀਆਂ ਕਈ ਨੇੜਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਅਗਸਤ ਦੇ ਆਖਰੀ ਦਿਨਾਂ ਵਿੱਚ ਪਰਮੀਸ਼ ਵਰਮਾ ਨੇ ਹਰਮਨ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਦਿਆਂ ‘ਹੈਪੀ ਬਰਥਡੇ’ ਲਿਖ ਕੇ ਸ਼ੁਭਕਾਮਨਾਵਾਂ ਦਿੱਤੀਆਂ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਅਤੇ ਟਰੋਲਿੰਗ ਸ਼ੁਰੂ ਹੋ ਗਈ ਸੀ। ਹੁਣ ਹਰਮਨ ਬਰਾੜ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕਰਕੇ ਇਨ੍ਹਾਂ ਸਭ ਗੱਲਾਂ ਦਾ ਜਵਾਬ ਦਿੱਤਾ ਹੈ।

ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਰਿਸ਼ਤੇ ਨੂੰ ਕੀਤਾ ਕਬੂਲ

ਟਰੋਲ ਕਰਨ ਵਾਲਿਆਂ ਨੂੰ ਮੁਖਾਤਬ ਹੁੰਦਿਆਂ ਹਰਮਨ ਨੇ ਲਿਖਿਆ ਕਿ ਉਸ ਨੂੰ ਆਪਣੇ ਆਪ ’ਤੇ ਅਤੇ ਆਪਣੇ ਵਲੋਂ ਚੁਣੇ ਗਏ ਇਨਸਾਨ ’ਤੇ ਮਾਣ ਹੈ। ਉਸ ਨੇ ਸਾਫ਼ ਕੀਤਾ ਕਿ ਉਹ ਕਦੇ ਵੀ ਕਿਸੇ ਦੇ ਪਰਛਾਵੇਂ ਹੇਠ ਨਹੀਂ ਰਹੀ ਅਤੇ ਨਾ ਹੀ ਕਦੇ ਕਿਸੇ ਸੀਕਰੇਟ ਰਿਲੇਸ਼ਨਸ਼ਿਪ ਦਾ ਹਿੱਸਾ ਬਣੀ ਹੈ, ਸਗੋਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਕਬੂਲਿਆ ਹੈ।

Advertisement

ਹਰਮਨ ਬਰਾੜ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਰਿਸ਼ਤੇ ਨੂੰ ਕੀਤਾ ਕਬੂਲ, ਫੋਟੋ: ਹਰਮਨ ਬਰਾੜ ਇੰਸਟਾਗ੍ਰਾਮ
ਹਰਮਨ ਬਰਾੜ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਰਿਸ਼ਤੇ ਨੂੰ ਕੀਤਾ ਕਬੂਲ, ਫੋਟੋ: ਹਰਮਨ ਬਰਾੜ ਇੰਸਟਾਗ੍ਰਾਮ

ਹਰਮਨ ਨੇ ਆਖਿਆ ਕਿ ਉਸ ਨੂੰ ‘ਹੋਮਬ੍ਰੇਕਰ’ ਆਖਣ ਨਾਲ ਸੱਚ ਨਹੀਂ ਬਦਲ ਜਾਵੇਗਾ, ਕਿਉਂਕਿ ਜਿਸ ਵਿਅਕਤੀ ਨਾਲ ਉਹ ਰਿਸ਼ਤੇ ਵਿੱਚ ਆਈ ਹੈ, ਉਹ ਉਸ ਦੇ ਜੀਵਨ ’ਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਵੱਖ ਹੋ ਚੁੱਕਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਸਤੰਬਰ 2026 ਨੂੰ ਪਰਮੀਸ਼ ਵਰਮਾ ਨੇ ਵੀ ਆਪਣੀ ਪਤਨੀ ਗੀਤ ਨਾਲ ਤਲਾਕ ਦੀ ਪੁਸ਼ਟੀ ਕੀਤੀ ਸੀ ਅਤੇ ਦੋਸ਼ਾਂ ਨੂੰ ਨਕਾਰਦਿਆਂ ਜ਼ਿੰਦਗੀ ’ਚ ਅੱਗੇ ਵਧਣ ਦੀ ਗੱਲ ਆਖੀ ਸੀ।

Advertisement

Advertisement
×