DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ ਆ ਗਿਆ: Diljit Dosanjh ਕਰਨ ਜਾ ਰਹੇ ਨੇ ਵਿਆਹ !: ਜਾਪਾਨ ਤੋਂ ਵੀਡੀਓ ਵਾਇਰਲ

ਦਿਲਜੀਤ ਦਾ ਇਹ ਅੰਦਾਜ਼ ਦੇਖ ਕੇ ਹੁਣ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਸੱਚਮੁੱਚ ਦਿਲਜੀਤ ਵਿਆਹ ਦੀ ਤਿਆਰੀ ਕਰ ਰਹੇ ਹਨ ?

  • fb
  • twitter
  • whatsapp
  • whatsapp
featured-img featured-img
ਅੰਗੂਠੀ ਦਿਖਾਉਂਦੇ ਹੋਏ ਦਿਲਜੀਤ ਦੋਸਾਂਝ। ਫੋਟੋ; ਇੰਸਟਾਗ੍ਰਾਮ @diljitdosanjh
Advertisement

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਆਪਣੇ ਯੂਰਪ ਦੌਰੇ ਤੋਂ ਪਹਿਲਾਂ ਦਿਲਜੀਤ ਇਸ ਸਮੇਂ ਜਾਪਾਨ ਦੇ ਦੌਰੇ 'ਤੇ ਨੇ, ਜਿੱਥੇ ਉਹ ਆਪਣੇ ਵਲੌਗਸ ਅਤੇ ਮਜ਼ੇਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ।

ਜਾਪਾਨ ਪਹੁੰਚਦਿਆਂ ਹੀ ਦਿਲਜੀਤ ਨੇ ਉੱਥੋਂ ਦੀ ਸਾਫ਼-ਸਫ਼ਾਈ ਦੀ ਰੱਜ ਕੇ ਤਾਰੀਫ਼ ਕੀਤੀ। ਵੀਡੀਓ ਵਿੱਚ ਦਿਲਜੀਤ ਮਜ਼ਾਕੀਆ ਅੰਦਾਜ਼ ਵਿੱਚ ਸੜਕ ਉੱਤੇ ਕੂੜਾਦਾਨ ਲੱਭਦੇ ਦਿਖਾਈ ਦਿੱਤੇ, ਕਿਉਂਕਿ ਜਾਪਾਨ ਦੀਆਂ ਸੜਕਾਂ ਉੱਤੇ ਕੂੜੇ ਦਾ ਇੱਕ ਟੁਕੜਾ ਵੀ ਦੇਖਣ ਨੂੰ ਨਹੀਂ ਮਿਲਦਾ।

Advertisement

Advertisement

ਕੀ ਵਿਆਹ ਕਰਨ ਜਾ ਰਹੇ ਨੇ ਦਿਲਜੀਤ ?

ਪਰ ਇਸ ਸਭ ਦੇ ਵਿੱਚ ਸਭ ਤੋਂ ਵੱਡਾ ਧਮਾਕਾ ਉਦੋਂ ਹੋਇਆ ਜਦੋਂ ਵੀਡੀਓ ਵਿੱਚ ਦਿਲਜੀਤ ਨੇ ਇੱਕ ਜਗ੍ਹਾ ਜਾ ਕੇ ਰਿੰਗ ਬਣਵਾਈ। ਰਿੰਗ ਬਾਰੇ ਗੱਲ ਕਰਦਿਆਂ ਦਿਲਜੀਤ ਨੇ ਹੱਸਦੇ ਹੋਏ ਕਿਹਾ— 'ਲਓ ਭਾਈ, ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ ਆ ਗਿਆ।' ਦਿਲਜੀਤ ਦਾ ਇਹ ਅੰਦਾਜ਼ ਦੇਖ ਕੇ ਹੁਣ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਸੱਚਮੁੱਚ ਦਿਲਜੀਤ ਵਿਆਹ ਦੀ ਤਿਆਰੀ ਕਰ ਰਹੇ ਹਨ ?

ਦਿਲਜੀਤ ਦਾ ਯੂਰਪ ਟੂਰ ਅਤੇ ਆਉਣ ਵਾਲੇ ਸ਼ੋਅ

ਜਾਪਾਨ ਤੋਂ ਬਾਅਦ ਹੁਣ ਦਿਲਜੀਤ ਆਪਣੇ ਯੂਰਪ ਟੂਰ ਦੀ ਤਿਆਰੀ ਵਿੱਚ ਹਨ। ਇਹ ਟੂਰ 21 ਅਗਸਤ ਨੂੰ ਬਰਲਿਨ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਡਬਲਿਨ, ਪੈਰਿਸ, ਵਿਯੇਨ੍ਹਾ, ਮਿਲਾਨ, ਐਮਸਟਰਡਮ ਅਤੇ ਲੰਡਨ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਦਿਲਜੀਤ ਆਪਣੇ ਲਾਈਵ ਸ਼ੋਅ ਨਾਲ ਧਮਾਲ ਮਚਾਉਣਗੇ।

Advertisement
×