ਕੱਚੇ ਕਾਮਿਆਂ ਦੀ ਭੁੱਖ ਹੜਤਾਲ
ਪੀ ਜੀ ਆਈ ਕੰਟਰੈਕਟ ਵਰਕਰ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਸ਼੍ਰੇਣੀਆਂ ਦੇ ਕੰਟਰੈਕਟ ਵਰਕਰਾਂ ਨੇ ਅੱਜ ਸਵੇਰੇ 6 ਵਜੇ ਤੋਂ 24 ਘੰਟੇ ਦੀ ਸਮੂਹਿਕ ਭੁੱਖ ਹੜਤਾਲ ਕੀਤੀ ਅਤੇ ਕਾਲੇ ਬਿੱਲੇ ਲਗਾ ਕੇ ਭੁੱਖ ਹੜਤਾਲ ਰੱਖਣ ਵਾਲੇ...
Advertisement
ਪੀ ਜੀ ਆਈ ਕੰਟਰੈਕਟ ਵਰਕਰ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਸ਼੍ਰੇਣੀਆਂ ਦੇ ਕੰਟਰੈਕਟ ਵਰਕਰਾਂ ਨੇ ਅੱਜ ਸਵੇਰੇ 6 ਵਜੇ ਤੋਂ 24 ਘੰਟੇ ਦੀ ਸਮੂਹਿਕ ਭੁੱਖ ਹੜਤਾਲ ਕੀਤੀ ਅਤੇ ਕਾਲੇ ਬਿੱਲੇ ਲਗਾ ਕੇ ਭੁੱਖ ਹੜਤਾਲ ਰੱਖਣ ਵਾਲੇ ਆਗੂਆਂ ਨਾਲ ਆਪਣਾ ਸਮਰਥਨ ਅਤੇ ਏਕਤਾ ਦਿਖਾਉਣ ਲਈ ਵਿਰੋਧ ਪ੍ਰਦਰਸ਼ਨ ਕੀਤਾ। ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਪੀ ਜੀ ਆਈ ਪ੍ਰਸ਼ਾਸਨ ਨੇ ਠੇਕੇ ’ਤੇ ਰੱਖੇ ਲਗਭਗ 4,500 ਕਾਮਿਆਂ ਦੀ 55 ਕਰੋੜ ਤੋਂ ਵੱਧ ਦੀ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਬਕਾਏ ਰੋਕ ਦਿੱਤੇ ਹਨ ਜੋ ਕਿ ਰਿਲੀਜ਼ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ।ਹੋਰ ਮੰਗਾਂ ਵਿੱਚ ਮਹਿਲਾ ਠੇਕਾ ਸਟਾਫ ਲਈ ਜਣੇਪਾ ਛੁੱਟੀ ਦੇ ਲਾਭ, ਨਵੰਬਰ 2024 ਵਿੱਚ ਹਟਾਏ ਗਏ 4 ਸੁਰੱਖਿਆ ਗਾਰਡਾਂ ਦੀ ਬਹਾਲੀ ਆਦਿ ਵੀ ਸ਼ਾਮਲ ਹਨ।
Advertisement
Advertisement
×

