ਹਾਊਸਿੰਗ ਬੋਰਡ ਨੇ ਈ-ਬੋਲੀ ਰਾਹੀਂ ਕਮਾਏ 2.15 ਕਰੋੜ ਰੁਪਏ

ਹਾਊਸਿੰਗ ਬੋਰਡ ਨੇ ਈ-ਬੋਲੀ ਰਾਹੀਂ ਕਮਾਏ 2.15 ਕਰੋੜ ਰੁਪਏ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 25 ਮਈ

ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਪਣੀਆਂ ਬਿਲਟ-ਅੱਪ ਰਿਹਾਇਸ਼ੀ ਇਕਾਈਆਂ (ਫ੍ਰੀ-ਹੋਲਡ ਤੇ ਲੀਜ਼ ਹੋਲਡ) ਅਤੇ ਬਿਲਟ-ਅੱਪ ਕਮਰਸ਼ੀਅਲ ਯੂਨਿਟਾਂ (ਲੀਜ਼-ਹੋਲਡ) ਦੀ ਵਿਕਰੀ ਲਈ ਕੀਤੀ ਗਈ ਈ-ਬੋਲੀ ਦੌਰਾਨ 4 ਇਕਾਈਆਂ ਤੋਂ ਦੋ ਕਰੋੜ ਪੰਦਰਾਂ ਲੱਖ ਰੁਪਏ ਦੀ ਕਮਾਈ ਕੀਤੀ। ਬੋਰਡ ਨੇ ਅੱਜ ਸਵੇਰੇ ਖੋਲ੍ਹੀਆਂ ਗਈਆਂ ਈ-ਬੋਲੀਆਂ ਤੋਂ ਬਾਅਦ ਸਭ ਤੋਂ ਸਫ਼ਲ ਬੋਲੀਕਾਰਾਂ ਦਾ ਵੇਰਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ www.chbonline.in ’ਤੇ ਅੱਪਲੋਡ ਕਰ ਦਿੱਤਾ ਹੈ।

ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਈ-ਟੈਂਡਰਿੰਗ ਦੀ ਸਾਰੀ ਪ੍ਰਕਿਰਿਆ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨਆਈਸੀ) ਚੰਡੀਗੜ੍ਹ ਦੇ ਈ-ਟੈਂਡਰਿੰਗ ਪਲੇਟਫਾਰਮ ’ਤੇ ਤਕਨੀਕੀ ਸਹਾਇਤਾ ਨਾਲ ਪੂਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 29 ਫਰੀ-ਹੋਲਡ ਆਧਾਰ ’ਤੇ ਰਿਹਾਇਸ਼ੀ ਇਕਾਈਆਂ ਅਤੇ 6 ਫਰੀ-ਹੋਲਡ ਆਧਾਰ ’ਤੇ ਵਪਾਰਕ ਇਕਾਈਆਂ ਦੇ ਬਿਲਟ-ਅੱਪ ਯੂਨਿਟਾਂ ਲਈ ਈ-ਟੈਂਡਰ ਕੱਢੇ ਗਏ ਸਨ ਅਤੇ ਅੱਜ ਇਨ੍ਹਾਂ ਈ ਟੈਂਡਰਾਂ ਨੂੰ ਖੋਲਣ ਤੋਂ ਬਾਅਦ ਬੋਰਡ ਇਨ੍ਹਾਂ ਵਿਚੋਂ ਕੁੱਲ ਚਾਰ ਯੂਨਿਟਾਂ ਰਾਖਵੀਆਂ ਕੀਮਤਾਂ ਤੋਂ ਉੱਚੀ ਬੋਲੀ ਦੇਣ ਵਾਲਿਆਂ ਨੂੰ ਵੇਚਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਫਰੀ-ਹੋਲਡ ਆਧਾਰ ’ਤੇ 29 ਰਿਹਾਇਸ਼ੀ ਇਕਾਈਆਂ ਵਿਚੋਂ 2 ਇਕਾਈਆਂ ਵੇਚੀਆਂ ਗਈਆਂ ਹਨ ਜਿਨ੍ਹਾਂ ਦੀ ਰਾਖਵੀਂ ਕੀਮਤ 43 ਲੱਖ 25 ਹਜ਼ਾਰ ਰੁਪਏ ਸੀ ਅਤੇ ਇਹ 47 ਲੱਖ 05 ਹਜ਼ਾਰ ਰੁਪਏ ਵਿੱਚ ਵੇਚੀਆਂ ਗਈਆਂ। ਇਸੇ ਤਰ੍ਹਾਂ ਨਾਲ ਈ-ਨਿਲਾਮੀ ਵਿੱਚ ਸ਼ਾਮਲ ਫਰੀ-ਹੋਲਡ ਆਧਾਰ ’ਤੇ 6 ਵਪਾਰਕ ਇਕਾਈਆਂ ਵਿਚੋਂ ਵੀ 2 ਇਕਾਈਆਂ ਨੂੰ ਵੇਚੀਆਂ ਗਈਆਂ ਜਿਨ੍ਹਾਂ ਦੀ ਰਾਖਵੀਂ ਕੀਮਤ 1 ਕਰੋੜ 65 ਲੱਖ ਰੁਪਏ ਸੀ ਅਤੇ ਇਹ 1 ਕਰੋੜ 68 ਲੱਖ 56 ਹਜ਼ਾਰ ਰੁਪਏ ’ਚ ਵੇਚੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਸਫਲ ਬੋਲੀਕਾਰ ਵਲੋਂ ਬੋਲੀ ਦੀ ਕੀਮਤ ਦੀ 25 ਫ਼ੀਸਦ ਰਕਮ 1 ਜੂਨ ਤੱਕ ਬੋਰਡ ਦੇ ਖਾਤੇ ਵਿੱਚ ਭੁਗਤਾਨ ਕਰਨੀ ਹੋਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬੋਲੀ ਰੱਦ ਕਰਨ ਦੇ ਨਾਲ-ਨਾਲ ਡਿਫਾਲਟਰ ਬੋਲੀਕਾਰ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ ਭਵਿੱਖ ਵਿੱਚ ਹੋਣ ਵਾਲੀਆਂ ਟੈਂਡਰਿੰਗ ਪ੍ਰਕਿਰਿਆਵਾਂ ਤੋਂ ਬਲੈਕਲਿਸਟ ਕਰਨ ਦੇ ਨਾਲ ਨਾਲ ਜ਼ਮਾਨਤੀ ਰਾਸ਼ੀ ਵੀ ਜ਼ਬਤ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All