ਲੁਠੇੜੀ ਸਕੂਲ ਦੇ ਹੋਣਹਾਰਾਂ ਦਾ ਸਨਮਾਨ
ਚਮਕੌਰ ਸਾਹਿਬ, 24 ਮਈ
ਸ੍ਰੀ ਗੁਰੂ ਰਵਿਦਾਸ ਸੇਵਾ ਮਿਸ਼ਨ ਸੁਸਾਇਟੀ ਚਮਕੌਰ ਸਾਹਿਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਦੇ ਸਾਰੀਆਂ ਜਮਾਤਾਂ ਦੇ ਸਲਾਨਾ ਨਤੀਜਿਆਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਸੇਵਾ ਮਿਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਅਤੇ ਮੈਂਬਰ ਕੈਪਟਨ ਹਰਪਾਲ ਸਿੰਘ ਸੰਧੂ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਕੈਪਟਨ ਹਰਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਦੂਰ ਰਹਿਣ ਅਤੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ ਅਤੇ ਪ੍ਰਿੰਸੀਪਲ ਲਛਮਣ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਇਕਾਗਰਤਾ ਲਿਆ ਕੇ ਉੱਚੀਆਂ ਪਦਵੀਆਂ ਹਾਸਲ ਕਰਨ ਲਈ ਪ੍ਰੇਰਿਆ। ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੁਸਾਇਟੀ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਕੂਲ ਨਾਲ ਸਦਾ ਲਈ ਜੁੜੇ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਲੈਕਚਰਾਰ ਕੁਲਦੀਪ ਕੌਰ, ਮੋਨਿਕਾ ਸ਼ਰਮਾ, ਸੁਰੀਨਾ ਰਾਏ, ਡਾ. ਬਲਜੀਤ ਕੌਰ, ਲਖਵਿੰਦਰ ਸਿੰਘ, ਸੁਰਮਖ ਸਿੰਘ, ਹਰਿੰਦਰ ਕੁਮਾਰ, ਮਨਿੰਦਰ ਚੱਢਾ, ਜਸਵਿੰਦਰ ਕੌਰ, ਰੋਜੀ ਰਾਣੀ, ਮੋਨਿਕਾ ਗੁਪਤਾ ਅਤੇ ਵਰਿੰਦਰ ਵਰਮਾ ਹਾਜ਼ਰ ਸਨ।