DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Home Affairs Dialogue: ਭਾਰਤ ਤੇ ਯੂਕੇ ਮਿਲ ਕੇ ਖ਼ਾਲਿਸਤਾਨੀ ਕੱਟੜਪੰਥੀਆਂ ਵਿਰੁੱਧ ਕਰਨਗੇ ਕਾਰਵਾਈ

ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਦਾ ਮੁੱਦਾ ਭਾਰਤ ਨੇ ਜ਼ੋਰਦਾਰ ਢੰਗ ਨਾਲ ਚੁੱਕਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ ਵਿੱਚ ਹੋਏ 6ਵੇਂ ‘ਹੋਮ ਅਫੇਅਰਜ਼ ਡਾਇਲਾਗ’ (HAD) ਦੌਰਾਨ ਭਾਰਤ ਅਤੇ ਯੂਨਾਈਟਿਡ ਕਿੰਗਡਮ (UK) ਨੇ ਖ਼ਾਲਿਸਤਾਨੀ ਕੱਟੜਪੰਥੀਆਂ ਅਤੇ ਯੂਕੇ ਵਿੱਚ ਸਰਗਰਮ ਭਾਰਤ ਵਿਰੋਧੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਆਪਸੀ ਸਹਿਯੋਗ ਦੇ ਮੁੱਖ ਖੇਤਰਾਂ ਵਜੋਂ ਚੁਣਿਆ ਹੈ।

ਇਸ ਉੱਚ-ਪੱਧਰੀ ਬੈਠਕ ਵਿੱਚ ਭਾਰਤ ਨੇ ਯੂਕੇ ਵਿੱਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ ਉੱਚ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਬਾਰੇ ਆਪਣੀਆਂ ਗੰਭੀਰ ਚਿੰਤਾਵਾਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ।

Advertisement

ਭਾਰਤੀ ਵਫ਼ਦ ਦੀ ਅਗਵਾਈ ਸਕੱਤਰ (ਬਾਰਡਰ ਮੈਨੇਜਮੈਂਟ) ਰਾਜੇਂਦਰ ਕੁਮਾਰ ਨੇ ਕੀਤੀ, ਜਦੋਂਕਿ ਯੂਕੇ ਵਫ਼ਦ ਦੀ ਅਗਵਾਈ ਹੋਮ ਆਫਿਸ ਦੇ ਸੈਕੰਡ ਪਰਮਾਨੈਂਟ ਸੈਕਟਰੀ ਸਾਈਮਨ ਰਿਡਲੇ ( Simon Ridley) ਨੇ ਕੀਤੀ।

Advertisement

ਇਸ ਗੱਲਬਾਤ ਦੌਰਾਨ ਨਾ ਸਿਰਫ਼ ਕੱਟੜਪੰਥ, ਸਗੋਂ ਨਸ਼ਾ ਤਸਕਰੀ, ਗ਼ੈਰ-ਕਾਨੂੰਨੀ ਪਰਵਾਸ, ਅਪਰਾਧਿਕ ਨਿਆਂ ਪ੍ਰਣਾਲੀ ਅਤੇ ਸਾਈਬਰ ਸੁਰੱਖਿਆ ਵਰਗੇ ਅਹਿਮ ਮੁੱਦਿਆਂ ’ਤੇ ਵੀ ਸਰਗਰਮ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਗਿਆ। ਬੈਠਕ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਨੇ ਮੌਜੂਦਾ ਸਹਿਯੋਗ ’ਤੇ ਤਸੱਲੀ ਪ੍ਰਗਟਾਈ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਜਤਾਈ।

Advertisement
×