ਹਾਈ ਕੋਰਟ ਨੇ ਖਰੜ ਕੌਂਸਲ ਦੀਆਂ ਚੋਣਾਂ ’ਤੇ ਰੋਕ ਲਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਰੜ ਨਗਰ ਕੌਂਸਲ ਦੀਆਂ ਚੋਣਾਂ ’ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਸਾਲ 2021 ਵਿੱਚ ਕੌਂਸਲ ਦੀਆਂ ਹੱਦਾਂ ਵਿੱਚ ਸ਼ਾਮਲ ਕੀਤੇ ਛੇ ਪਿੰਡਾਂ ਪੀਰ ਸੁਹਾਣਾ, ਤ੍ਰਿਪੜੀ, ਰਡਿਆਲਾ, ਤੋਲੇਮਾਜਰਾ, ਭੁਖੜੀ ਅਤੇ ਦਾਊਂਮਾਜਰਾ ਦੇ ਵਸਨੀਕਾਂ ਵੱਲੋਂ...
Advertisement
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਰੜ ਨਗਰ ਕੌਂਸਲ ਦੀਆਂ ਚੋਣਾਂ ’ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਸਾਲ 2021 ਵਿੱਚ ਕੌਂਸਲ ਦੀਆਂ ਹੱਦਾਂ ਵਿੱਚ ਸ਼ਾਮਲ ਕੀਤੇ ਛੇ ਪਿੰਡਾਂ ਪੀਰ ਸੁਹਾਣਾ, ਤ੍ਰਿਪੜੀ, ਰਡਿਆਲਾ, ਤੋਲੇਮਾਜਰਾ, ਭੁਖੜੀ ਅਤੇ ਦਾਊਂਮਾਜਰਾ ਦੇ ਵਸਨੀਕਾਂ ਵੱਲੋਂ ਦਾਇਰ ਪਟੀਸ਼ਨ ਮਗਰੋਂ ਆਇਆ ਹੈ। ਪਟੀਸ਼ਨਰਾਂ ਦੀ ਦਲੀਲ ਸੀ ਕਿ ਕੌਂਸਲ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਮੌਜੂਦਾ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਵਾਰਡਬੰਦੀ ਨਹੀਂ ਕੀਤੀ ਗਈ ਤੇ ਨਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਅਦਾਲਤੀ ਰੋਕ ਕਾਰਨ ਚਾਹਵਾਨ ਉਮੀਦਵਾਰਾਂ ਨੂੰ ਝਟਕਾ ਲੱਗਾ ਹੈ। ਹੁਣ ਤੱਕ 45 ਉਮੀਦਵਾਰ ਪੱਤਰ ਦਾਖ਼ਲ ਕਰ ਚੁੱਕੇ ਸਨ। ਲੋਕਾਂ ਵਿੱਚ ਰੋਸ ਹੈ ਕਿ ਕੌਂਸਲ ਦੇ ਅਧਿਕਾਰੀਆਂ ਨੇ 31 ਦਸੰਬਰ 2025 ਤੱਕ ਇਨ੍ਹਾਂ ਪਿੰਡਾਂ ਦੀ ਵਾਰਡਬੰਦੀ ਮੁਕੰਮਲ ਕਿਉਂ ਨਹੀਂ ਕੀਤੀ। ਜੇ ਵਾਰਡਬੰਦੀ ਹੁੰਦੀ ਤਾਂ ਮੌਜੂਦਾ 27 ਵਾਰਡਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਤੈਅ ਸੀ।
Advertisement
Advertisement
×

