ਪੱਤਰ ਪ੍ਰੇਰਕ
ਲਾਲੜੂ, 23 ਸਤੰਬਰ
ਇਥੋਂ ਦੇ ਨਜ਼ਦੀਕੀ ਪਿੰਡ ਹਮਾਯੂੰਪੁਰ ਵਿੱਚ ਇੱਕ 19 ਸਾਲਾ ਹਾਈਡਰਾ ਕਰੇਨ ਦੇ ਹੈਲਪਰ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰੇਸ਼ ਕੁਮਾਰ ਅਵਸਥੀ ਵਾਸੀ ਯੂਪੀ ਨੇ ਸ਼ਿਕਾਇਤ ਕੀਤੀ ਹੈ ਕਿ ਹਾਈਡਰਾ ਕਰੇਨ ਕਰੈਸਰ ਜ਼ੋਨ ਹਮਾਯੂੰਪੁਰ ਵਿੱਚ ਕੰਮ ਕਰਨ ਆਈ ਸੀ, ਜਿਸ ਨੂੰ ਡਰਾਈਵਰ ਵਿਰੇਂਦਰ ਚਲਾ ਰਿਹਾ ਸੀ, ਜਦੋ ਹਾਈਡਰਾ ਕਰੇਨ ਲੋਹੇ ਦੇ ਪਿੱਲਰ ਲੋਡ ਕਰ ਕੇ ਲਿਜਾ ਰਹੀ ਸੀ ਤਾਂ ਪਿੱਲਰ ਨੂੰ ਵਿਸ਼ਨੂੰ ਨੇ ਹੁੱਕ ਲਾ ਕੇ ਘੁੰਮਣ ਤੋਂ ਰੋਕਣ ਲਈ ਸਹਾਰਾ ਦਿੱਤਾ ਹੋਇਆ ਸੀ, ਰਸਤੇ ਵਿੱਚ ਡਰਾਈਵਰ ਨੇ ਲਾਪ੍ਰਵਾਹੀ ਨਾਲ ਹਾਈਡਰਾ ਕਰੇਨ ਨੂੰ ਉਪਰ ਚੁੱਕ ਦਿੱਤਾ, ਜਿਸ ਨਾਲ ਹਾਈਡਰਾ ਤੇ ਲੱਦੇ ਲੋਹੇ ਦਾ ਪਿੱਲਰ ਉੱਪਰ ਜਾਂਦੀ ਬਿਜਲੀ ਦੀ ਤਾਰ ਨੂੰ ਲੱਗ ਗਿਆ ਤੇ ਹੈਲਪਰ ਵਿਸ਼ਨੂੰ ਦੀ ਮੌਤ ਹੋ ਗਈ।