DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਵੰਡੇ

ਪਾਤੜਾਂ: ਸੜਕ ਹਾਦਸੇ ਘੱਟ ਕਰਨ ਲਈ ਸੜਕੀ ਆਵਾਜਾਈ ਤੇ ਰਾਜ ਮਾਰਗ ਵਿਭਾਗ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਸੜਕ ਸੁਰੱਖਿਆ ਫੋਰਸ ਨੇ ਰਾਹਗੀਰਾਂ ਨੂੰ ਜਾਗਰੂਕ ਕੀਤਾ। ਰੂਟ ਇੰਚਾਰਜ ਏਐਸਆਈ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਦੋਪਈਆ ਵਾਹਨ ਚਾਲਕਾਂ ਨੂੰ ਹੈਲਮੇਟ...

  • fb
  • twitter
  • whatsapp
  • whatsapp
featured-img featured-img
ਹੈਲਮੇਟ ਵੰਡਦੇ ਹੋਏ ਏਐੱਸਆਈ ਚਰਨਜੀਤ ਸਿੰਘ ਤੇ ਹੋਰ।
Advertisement

ਪਾਤੜਾਂ: ਸੜਕ ਹਾਦਸੇ ਘੱਟ ਕਰਨ ਲਈ ਸੜਕੀ ਆਵਾਜਾਈ ਤੇ ਰਾਜ ਮਾਰਗ ਵਿਭਾਗ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਸੜਕ ਸੁਰੱਖਿਆ ਫੋਰਸ ਨੇ ਰਾਹਗੀਰਾਂ ਨੂੰ ਜਾਗਰੂਕ ਕੀਤਾ। ਰੂਟ ਇੰਚਾਰਜ ਏਐਸਆਈ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਦੋਪਈਆ ਵਾਹਨ ਚਾਲਕਾਂ ਨੂੰ ਹੈਲਮੇਟ ਵੰਡੇ ਗਏ। ‌ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ’ਚ ਦੋ ਦਰਜਨ ਦੇ ਕਰੀਬ ਰਾਹਗੀਰਾਂ ਨੂੰ ਹੈਲਮਟ ਵੰਡਣ ਉਪਰੰਤ ਸੜਕ ਸੁਰੱਖਿਆ ਫੋਰਸ ਰੇਂਜ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਰਾਮਕੇਸ਼ ਨੇ ਦੱਸਿਆ ਕਿ ਚਾਲਕਾਂ ਨੂੰ ਸੜਕ ਹਾਦਸਿਆਂ ਦੌਰਾਨ ਹੈਲਮੇਟ ਦੀ ਵਰਤੋਂ ਨਾਲ ਹੋਣ ਵਾਲੇ ਬਚਾਅ ਦੀ ਦਿੱਤੀ ਹੈ। ਇਸ ਮੌਕੇ ਕਾਂਸਟੇਬਲ ਨਰਿੰਦਰ ਸਿੰਘ, ਰਮਨਦੀਪ ਕੌਰ, ਯਾਦਵਿੰਦਰ ਕੌਰ, ਬਲਜੀਤ ਸਿੰਘ ਅਤੇ ਪ੍ਰਗਟ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement
×