Heatwave Punjab Schools: ਪੰਜਾਬ ਸਰਕਾਰ ਨੇ ਡਬਲ-ਸ਼ਿਫਟ ਸਕੂਲਾਂ ਦਾ ਸਮਾਂ ਬਦਲਿਆ
ਪਹਿਲੀ ਸ਼ਿਫਟ ਸੱਤ ਤੋਂ ਦਸ ਵਜੇ; ਦੂਜੀ ਸ਼ਿਫਟ ਸਾਢੇ ਦਸ ਤੋਂ ਦੁਪਹਿਰ ਡੇਢ ਵਜੇ ਤਕ
Punjab School Timings Changed Due to Severe Heatwave: ਪੰਜਾਬ ਵਿੱਚ ਕਹਿਰ ਦੀ ਪੈ ਰਹੀ ਗਰਮੀ ਅਤੇ ਲੂ (ਹੀਟਵੇਵ) ਕਾਰਨ ਸੂਬਾ ਸਰਕਾਰ ਨੇ ਵਿਦਿਆਰਥੀਆਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਡਬਲ-ਸ਼ਿਫਟ ਸਕੂਲਾਂ ਦੇ ਸਮੇਂ ਵਿੱਚ ਤੁਰੰਤ ਪ੍ਰਭਾਵ ਤੋਂ ਬਦਲਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਨਵੇਂ ਹੁਕਮ ਅੱਜ ਤੋਂ ਹੀ ਪੂਰੇ ਸੂਬੇ ਵਿੱਚ ਲਾਗੂ ਮੰਨੇ ਜਾਣਗੇ ਤਾਂ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ।
ਪੰਜਾਬ ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ) ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਡਬਲ-ਸ਼ਿਫਟ ਵਾਲੇ ਸਕੂਲਾਂ ਦਾ ਨਵਾਂ ਸਮਾਂ ਇਹ ਹੋਵੇਗਾ:
ਸਕੂਲਾਂ ਦੀ ਪਹਿਲੀ ਸ਼ਿਫਟ ਯਾਨੀ ਸਵੇਰ ਦੀ ਸ਼ਿਫਟ ਹੁਣ ਸਵੇਰੇ 7:00 ਵਜੇ ਸ਼ੁਰੂ ਹੋਵੇਗੀ ਅਤੇ 10:00 ਵਜੇ ਖ਼ਤਮ ਹੋ ਜਾਵੇਗੀ।
ਇਸ ਤੋਂ ਬਾਅਦ ਦੂਜੀ ਸ਼ਿਫਟ ਯਾਨੀ ਦੁਪਹਿਰ ਦੀ ਸ਼ਿਫਟ ਦਾ ਸਮਾਂ ਸਵੇਰੇ 10:30 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1:30 ਵਜੇ ਤੱਕ ਹੋਵੇਗਾ। ਸਰਕਾਰ ਵੱਲੋਂ ਇਹ ਕਦਮ ਤਾਪਮਾਨ ਵਧਣ ਕਾਰਨ ਚੁੱਕਿਆ ਗਿਆ ਹੈ ਤਾਂ ਕਿ ਸਕੂਲ ਆਉਣ-ਜਾਣ ਵੇਲੇ ਬੱਚਿਆਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ।
