DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana news: ਹਰਿਆਣਾ ਕੂਡੋ ਚੈਂਪੀਅਨਸ਼ਿਪ ਅੰਬਾਲਾ ਜ਼ਿਲ੍ਹੇ ਨੇ ਜਿੱਤੀ

ਹਰਿਆਣਾ ਦੀ ਸਪੋਰਟਸ ਕੂਡੋ ਐਸੋਸੀਏਸ਼ਨ ਵੱਲੋਂ ਪੁਲੀਸ ਡੀ ਏ ਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਵਿੱਚ 7ਵੀਂ ਹਰਿਆਣਾ ਕੂਡੋ ਚੈਂਪੀਅਨਸ਼ਿਪ ਕਰਵਾਈ ਗਈ। ਚੈਂਪੀਅਨਸ਼ਿਪ ਵਿਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਅੰਬਾਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ...

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਖਿਡਾਰੀ
Advertisement
ਹਰਿਆਣਾ ਦੀ ਸਪੋਰਟਸ ਕੂਡੋ ਐਸੋਸੀਏਸ਼ਨ ਵੱਲੋਂ ਪੁਲੀਸ ਡੀ ਏ ਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਵਿੱਚ 7ਵੀਂ ਹਰਿਆਣਾ ਕੂਡੋ ਚੈਂਪੀਅਨਸ਼ਿਪ ਕਰਵਾਈ ਗਈ। ਚੈਂਪੀਅਨਸ਼ਿਪ ਵਿਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਅੰਬਾਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 36 ਸੋਨ ਤਗਮੇ ਜਿੱਤ ਕੇ ਸਮੁੱਚੀ ਚੈਂਪੀਅਨਸ਼ਿਪ ਟਰਾਫ਼ੀ ਤੇ ਕਬਜ਼ਾ ਕਰ ਲਿਆ।

ਅੰਬਾਲਾ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਕੱਲੇ ਐੱਮ ਐੱਮ ਆਈ ਐੱਸ ਸੱਦੋਪੁਰ ਦੇ ਅਥਲੀਟਾਂ ਨੇ 23 ਤਗਮੇ ਜਿੱਤੇ। ਸੋਨ ਤਗਮੇ ਜਿੱਤਣ ਵਾਲੀਆਂ ਲੜਕੀਆਂ ਵਿਚ ਅਵਨੀ, ਮਨਸੀਰਤ, ਜਸਲੀਨ ਹੰਸ, ਅੰਜੁਮ, ਹਰਨੂਰ ਕੌਰ, ਅਰਚੀਸ਼ਾ, ਦਿਵਿਅੰਕਾ ਅਤੇ ਏਕਨੂਰ ਕੌਰ ਅਤੇ ਮੁੰਡਿਆਂ ਵਿੱਚ ਦੇਵੇਨ ਕੌਸ਼ਿਕ, ਜਸਮਨ ਸਿੰਘ, ਰਕਸ਼ਿਤ ਸਿੰਗਲਾ, ਰੋਹਨ ਗਾਂਧੀ, ਅਜਵੀਰ ਸਿੰਘ, ਸਿਦਕ ਸਿੰਘ ਸਿੱਧੂ ਅਤੇ ਚੈਤੰਨਿਆ ਨਰਵਾਲ ਸ਼ਾਮਲ ਹਨ। ਪਰਮਜੋਤ ਸਿੰਘ, ਹਿਤੇਸ਼ ਨਰਵਾਲ ਅਤੇ ਰੋਹਨਮ ਸ਼ਰਮਾ ਨੇ ਚਾਂਦੀ ਅਤੇ ਗੁਰਸ਼ਾਨ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ਰਮਾ ਨੇ ਕਿਹਾ ਕਿ ਖਿਡਾਰੀਆਂ ਨੇ ਆਪਣੇ ਅਥਲੈਟਿਕ ਹੁਨਰ, ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੁਣੇ ਹੋਏ ਐਥਲੀਟ ਆਉਣ ਵਾਲੀ ਕੌਮੀ ਕੂਡੋ ਚੈਂਪੀਅਨਸ਼ਿਪ ਅਤੇ 18ਵੀਂ ਅਕਸ਼ੈ ਕੁਮਾਰ ਅੰਤਰ ਕੌਮੀ ਕੂਡੋ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ ਜੋ ਕਿ 12 ਤੋਂ 18 ਨਵੰਬਰ ਤੱਕ ਗੁਜਰਾਤ ਦੇ ਅਹਿਮਦਾਬਾਦ ਦੇ ਵੀਰ ਸਾਵਰਕਰ ਸਟੇਡੀਅਮ ਵਿੱਚ ਹੋਣੀ ਹੈ। ਐਥਲੀਟਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਨਿਯਮਤ ਅਭਿਆਸ, ਕੋਚਾਂ ਤੋਂ ਮਾਰਗ ਦਰਸ਼ਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ।

Advertisement

Advertisement

Advertisement
×