DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Special Intensive Revision: ਹਰਿਆਣਾ ’ਚ ਐੱਸ ਆਈ ਆਰ ਦਾ ਪਹਿਲਾ ਗੇੜ ਮੁਕੰਮਲ

1.72 ਕਰੋੜ ਫਾਰਮ ਜਮ੍ਹਾਂ; ਡਰਾਫਟ ਸੂਚੀ 31 ਨੂੰ ਜਾਰੀ ਹੋਵੇਗੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ਼੍ਰੀਨਿਵਾਸ ਨੇ ਕਿਹਾ ਕਿ ਪ੍ਰਦੇਸ਼ ਵਿੱਚ ਵਿਸ਼ੇਸ਼ ਤੀਬਰ ਸੁਧਾਈ ਦੇ ਪਹਿਲੇ ਪੜਾਅ ਦਾ ਕੰਮ 100 ਫੀਸਦੀ ਪੂਰਾ ਹੋ ਗਿਆ ਹੈ। ਹੁਣ 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ ਜਿਸ ਨੂੰ ਵੈੱਬਸਾਈਟ ਦੇ ਨਾਲ-ਨਾਲ ਹਰ ਜਗ੍ਹਾ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਗੱਲ ਸੈਕਟਰ-17 ਸਥਿਤ ਹਰਿਆਣਾ ਸਕੱਤਰੇਤ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਇਸ ਦੌਰਾਨ ਐਡੀਸ਼ਨਲ ਸੀ ਈ ਓ ਰਿਤੂ ਤੇ ਅਪੂਰਵ ਅਤੇ ਜੁਆਇੰਟ ਸੀ ਈਓ. ਰਾਜ ਕੁਮਾਰ ਲੋਹਾਨ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ 20629 ਬੀ.ਐੱਲ.ਓ. ਦੁਆਰਾ 2 ਕਰੋੜ 6 ਲੱਖ 55 ਹਜ਼ਾਰ ਤੋਂ ਵੱਧ ਵੋਟਰਾਂ ਨੂੰ ਫਾਰਮ ਵੰਡੇ ਗਏ ਜਿਨ੍ਹਾਂ ਵਿੱਚੋਂ 1 ਕਰੋੜ 72 ਲੱਖ 71 ਹਜ਼ਾਰ 361 ਵੋਟਰਾਂ ਦੇ ਫਾਰਮ ਡਿਜੀਟਾਈਜ਼ ਕੀਤੇ ਗਏ ਹਨ। ਜਦੋਂ ਕਿ 33 ਲੱਖ 84 ਹਜ਼ਾਰ 568 ਵੋਟਰਾਂ ਦੇ ਨਾਂ ਦਰਜ ਨਹੀਂ ਹੋ ਸਕੇ। ਇਨ੍ਹਾਂ ਵਿੱਚੋਂ 13,75,278 ਜਿਹੜੇ ਪੱਕੇ ਤੌਰ 'ਤੇ ਤਬਦੀਲ ਹੋ ਚੁੱਕੇ ਹਨ, 7,66,205 ਮ੍ਰਿਤਕ, 2,04,916 ਪਹਿਲਾਂ ਤੋਂ ਦਰਜ ਵੋਟਰ ਜਦੋਂ ਕਿ 9,36,646 ਵੋਟਰ ਗੈਰ-ਹਾਜ਼ਰ ਪਾਏ ਗਏ ਅਤੇ 1,01,523 ਅਜਿਹੇ ਵੋਟਰ ਹਨ ਜਿਨ੍ਹਾਂ ਨੇ ਕਿਸੇ ਹੋਰ ਕਾਰਨ ਕਰਕੇ ਗਣਨਾ ਫਾਰਮ ਵਾਪਸ ਜਮ੍ਹਾਂ ਨਹੀਂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਹੁਣ 31 ਜੁਲਾਈ ਤੋਂ 30 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਜੇਕਰ ਕਿਸੇ ਵੋਟਰ ਦਾ ਨਾਂ 31 ਜੁਲਾਈ ਨੂੰ ਪ੍ਰਕਾਸ਼ਿਤ ਹੋਣ ਵਾਲੀ ਸੂਚੀ ਵਿੱਚ ਨਹੀਂ ਹੈ ਤਾਂ ਉਹ ਫਾਰਮ 6 ਭਰ ਕੇ ਆਪਣਾ ਨਾਂ ਦੁਬਾਰਾ ਦਰਜ ਕਰਵਾ ਸਕਦਾ ਹੈ। ਫਾਈਨਲ ਲਿਸਟ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵੋਟਰ ਦਾ ਨਾਂ ਬਿਨਾਂ ਸੁਣਵਾਈ ਦੇ ਨਹੀਂ ਕੱਟੇਗਾ। ਈ.ਆਰ.ਓ. ਦੇ ਫ਼ੈਸਲੇ 'ਤੇ ਵੋਟਰ 15 ਦਿਨਾਂ ਦੇ ਅੰਦਰ ਜ਼ਿਲ੍ਹਾ ਪੱਧਰ 'ਤੇ ਅਪੀਲ ਕਰ ਸਕਦਾ ਹੈ ਫਿਰ ਵੀ ਸਮੱਸਿਆ ਆਉਂਦੀ ਹੈ ਤਾਂ 30 ਦਿਨਾਂ ਦੇ ਅੰਦਰ ਮੁੱਖ ਚੋਣ ਅਧਿਕਾਰੀ ਨੂੰ ਅਪੀਲ ਕਰ ਸਕਦਾ ਹੈ। 3 ਅਕਤੂਬਰ ਨੂੰ ਆਖਰੀ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਦਾਅਵਿਆਂ ਤੇ ਇਤਰਾਜ਼ਾਂ ਦੇ ਨਾਲ-ਨਾਲ 28 ਸਤੰਬਰ ਤੱਕ ਨੋਟਿਸ ਪੜਾਅ ਅਤੇ ਇਤਰਾਜ਼ਾਂ ਦੇ ਨਿਪਟਾਰੇ ਦਾ ਕੰਮ ਵੀ ਚੱਲੇਗਾ।

Advertisement

Advertisement
Advertisement
×