Hardeal Singh Kamboj: ਕੰਬੋਜ ਨੇ ਕ੍ਰਿਕਟ ਟੀਮਾਂ ਨੂੰ ਖੇਡ ਕਿੱਟਾਂ ਵੰਡੀਆਂ
ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਵਿੱਚ ਸਮਾਗਮ ਦੌਰਾਨ 15 ਪਿੰਡਾਂ ਦੀਆਂ ਕ੍ਰਿਕਟ ਟੀਮਾਂ ਨੂੰ ਖੇਡ ਕਿੱਟਾਂ ਵੰਡੀਆਂ। ਪਿੰਡ ਕਰਾਲੀ ਦੇ ਰਣਜੀ ਟਰਾਫੀ ਲਈ ਚੁਣੇ ਖਿਡਾਰੀ ਸਾਹਿਲ ਖ਼ਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸ੍ਰੀ ਕੰਬੋਜ ਨੇ ਨੌਜਵਾਨਾਂ ਨੂੰ...
ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਵਿੱਚ ਸਮਾਗਮ ਦੌਰਾਨ 15 ਪਿੰਡਾਂ ਦੀਆਂ ਕ੍ਰਿਕਟ ਟੀਮਾਂ ਨੂੰ ਖੇਡ ਕਿੱਟਾਂ ਵੰਡੀਆਂ। ਪਿੰਡ ਕਰਾਲੀ ਦੇ ਰਣਜੀ ਟਰਾਫੀ ਲਈ ਚੁਣੇ ਖਿਡਾਰੀ ਸਾਹਿਲ ਖ਼ਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸ੍ਰੀ ਕੰਬੋਜ ਨੇ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਹਲਕਾ ਰਾਜਪੁਰਾ ਵਿੱਚ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਮੂਲੀਅਤ ਕਰਨ ਅਤੇ ਕਦੇ ਵੀ ਕੋਈ ਨਸ਼ਾ ਨਾ ਵਰਤਣ ਦੀ ਸਹੁੰ ਚੁਕਾਈ। ਉਨ੍ਹਾਂ ਸਾਹਿਲ ਖ਼ਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਅਤੇ ਮਹਿੰਗੀਆਂ ਅਕੈਡਮੀਆਂ ਵਿੱਚ ਕ੍ਰਿਕਟ ਦੇ ਗੁਰ ਨਾ ਸਿੱਖ ਸਕਣ ਦੇ ਬਾਵਜੂਦ ਆਪਣੀ ਮਿਹਨਤ ਨਾਲ ਇਸ ਮੁਕਾਮ ਤੇ ਪਹੁੰਚਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਹਲਕੇ ਵਿੱਚ ਨਸ਼ੇ ਬਹੁਤ ਵਧ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਲਿਆਉਣ ਲਈ ਉਨ੍ਹਾਂ ਮੁਹਿੰਮ ਚਲਾਈ ਹੈ।
ਇਸ ਮੌਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ, ਜਗਤਾਰ ਸਿੰਘ ਕੰਬੋਜ, ਕੁਲਵਿੰਦਰ ਭੋਲਾ, ਨੈਬ ਸਿੰਘ ਮਨੌਲੀ ਸੂਰਤ, ਹਰਪ੍ਰੀਤ ਸਿੰਘ ਸੋਨਿਕ, ਰਹੀਮ ਖਾਂ ਕਰਾਲੀ, ਬਲਵਿੰਦਰ ਸਿੰਘ ਸੋਨੂ, ਨੀਰਜ ਜੈਨ, ਸੋਨੂੰ ਸੰਧੂ, ਪ੍ਰੀਤਇੰਦਰ ਸਿੰਘ ਢੀਂਡਸਾ ਆਦਿ ਮੌਜੂਦ ਸਨ।

