ਗੁਰੂ ਤੇਗ ਬਹਾਦਰ ਮਨੁੱਖਤਾ ਦੀ ਰਾਖੀ ਸ਼ਹੀਦ ਹੋਏ: ਵਾਲੀਆ
ਸ਼ਹੀਦ ਕਾਸ਼ੀ ਰਾਮ ਕਾਲਜ ਕੌਮੀ ’ਚ ‘ਗੁਰੂ ਤੇਗ ਬਹਾਦਰ ਜੀ ਦਾ ਮਾਨਵਤਾ ਅਤੇ ਧਾਰਮਿਕ ਅਾਜ਼ਾਦੀ ਵਿੱਚ ਯੋਗਦਾਨ’ ਵਿਸ਼ੇ ’ਤੇਕੌਮੀ ਸੈਮੀਨਾਰ
Advertisement
ਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ (ਖਰੜ) ਦੇ ਇਤਿਹਾਸ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਗੁਰੂ ਤੇਗ ਬਹਾਦਰ ਜੀ ਦਾ ਮਾਨਵਤਾ ਅਤੇ ਧਾਰਮਿਕ ਆਜ਼ਾਦੀ ਵਿੱਚ ਯੋਗਦਾਨ’ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਹਰਜਿੰਦਰ ਸਿੰਘ ਵਾਲੀਆ ਨੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਮਾਨਵਤਾ ਦੀ ਰਾਖੀ ਲਈ ਬਲੀਦਾਨ ਵਜੋਂ ਪੇਸ਼ ਕੀਤਾ ਤੇ ਕਿਹਾ ਕਿ ਇਸ ਵਿਚਾਰ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਰਵਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਦੇ ਸਮੁੱਚੇ ਜੀਵਨ ਅਤੇ ਸ਼ਹਾਦਤ ਉੱਤੇ ਰੌਸ਼ਨੀ ਪਾਈ। ਸੈਮੀਨਾਰ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੀ ਸਾਰਥਿਕਤਾ ਸਬੰਧੀ ਜਾਣਕਾਰੀ। ਪ੍ਰੋ. ਦਲਜੀਤ ਕੌਰ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Advertisement
Advertisement
Advertisement
×

