DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Gurdwara Meeting: ਸਿੰਘਪੁਰਾ ਦੇ ਵਿਕਾਸ ਅਤੇ ਸੁਧਾਰ ਲਈ ਮਤੇ ਪਾਸ

ਵਾਰਡ ਨੰਬਰ 23 ਪਿੰਡ ਸਿੰਘਪੁਰਾ ਦੇ ਗੁਰਦੁਆਰੇ ਵਿੱਚ ਪਿੰਡ ਵਾਸੀਆਂ ਅਤੇ ਮੋਹਤਬਰਾਂ ਨੇ ਮੀਟਿੰਗ ਕੀਤੀ ਗਈ। ਵਾਰਡ ਦੇ ਕੌਂਸਲਰ ਗੁਰਦੀਪ ਸਿੰਘ ਦੀ ਪ੍ਰਧਾਨਗੀ ’ਚ ਕੀਤੀ ਮੀਟਿੰਗ ਦੌਰਾਨ ਪਿੰਡ ਪਿੰਡ ਦੇ ਸਰਬਪੱਖੀ ਸੁਧਾਰ ਤੇ ਭਲੇ ਲਈ ਕਈ ਮਤੇ ਪਾਸ ਕੀਤੇ ਗਏ।...

  • fb
  • twitter
  • whatsapp
  • whatsapp
featured-img featured-img
ਸਿੰਘਪੁਰਾ ਵਾਸੀ ਮਤਿਆਂ ਬਾਰੇ ਚਰਚਾ ਕਰਦੇ ਹੋਏ। -ਫੋਟੋ: ਰੂਬਲ
Advertisement

ਵਾਰਡ ਨੰਬਰ 23 ਪਿੰਡ ਸਿੰਘਪੁਰਾ ਦੇ ਗੁਰਦੁਆਰੇ ਵਿੱਚ ਪਿੰਡ ਵਾਸੀਆਂ ਅਤੇ ਮੋਹਤਬਰਾਂ ਨੇ ਮੀਟਿੰਗ ਕੀਤੀ ਗਈ। ਵਾਰਡ ਦੇ ਕੌਂਸਲਰ ਗੁਰਦੀਪ ਸਿੰਘ ਦੀ ਪ੍ਰਧਾਨਗੀ ’ਚ ਕੀਤੀ ਮੀਟਿੰਗ ਦੌਰਾਨ ਪਿੰਡ ਪਿੰਡ ਦੇ ਸਰਬਪੱਖੀ ਸੁਧਾਰ ਤੇ ਭਲੇ ਲਈ ਕਈ ਮਤੇ ਪਾਸ ਕੀਤੇ ਗਏ। ਕੌਂਸਲਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੱਲ ਵਾਲੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਰੋਕਣ ਲਈ ਮਤਾ ਪਾਸ ਕੀਤਾ ਗਿਆ। ਪਿੰਡ ਵਿੱਚ ਨਵੀਂ ਸੀਵਰੇਜ ਲਾਈਨ ਪਾਉਣ ਅਤੇ ਡਰੇਨ ਲਾਈਨ ਵਿੱਚ ਪਾਏ ਸੀਵਰੇਜ ਦੇ ਨਿਕਾਸ ਨੂੰ ਤੁਰੰਤ ਰੋਕਣ ਲਈ ਨਗਰ ਕੌਂਸਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ। ਗਲੀਆਂ ਵਿੱਚ ਰੇਹੜੀ ਲਗਾਉਣ ਜਾਂ ਕਾਰ ਪਾਰਕ ਕਰਨ ਦੀ ਮਨਾਹੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਹੈ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਸਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਜਗਜੀਤ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਤਰਲੋਚਨ ਸਿੰਘ, ਹਰਵਿੰਦਰ ਸਿੰਘ, ਜਰਨੈਲ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ। ਹਾਜ਼ਰੀਨ ਨੇ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਭਾਈਚਾਰਾ ਅਤੇ ਸਹਿਯੋਗ ਬਣਾ ਕੇ ਰੱਖਣ ਦਾ ਪ੍ਰਣ ਲਿਆ।

Advertisement

Advertisement
Advertisement
×