DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਜਰਾਲ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਅਭੈ ਜੋਸ਼ੀ ਮੀਤ ਪ੍ਰਧਾਨ ਅਤੇ ਤੇਜਵਿੰਦਰ ਸਿੰਘ ਗਿੱਲ ਸਕੱਤਰ ਚੁਣੇ

  • fb
  • twitter
  • whatsapp
  • whatsapp
featured-img featured-img
ਨਵੇਂ ਚੁਣੇ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸੀ ਆਗੂ ਐੱਚ ਐੱਸ ਲੱਕੀ।
Advertisement

ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਲੰਘੇ ਦਿਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਦੌਰਾਨ ਏ ਐੱਸ ਗੁਜਰਾਲ ਜੇਤੂ ਰਹੇ ਹਨ, ਜਦੋਂ ਕਿ ਅਭੈ ਜੋਸ਼ੀ ਮੀਤ ਪ੍ਰਧਾਨ ਅਤੇ ਤੇਜਵਿੰਦਰ ਸਿੰਘ ਗਿੱਲ ਸਕੱਤਰ ਚੁਣੇ ਗਏ। ਪ੍ਰਧਾਨਗੀ ਦੇ ਅਹੁਦੇ ਲਈ ਏ ਐੱਸ ਗੁਜਰਾਲ ਨੇ 661 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਰਵਿੰਦਰ ਸਿੰਘ ਬੱਸੀ (ਜੌਲੀ) ਨੂੰ 197 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਇਸ ਵਾਰ ਪ੍ਰਧਾਨਗੀ ਦੀ ਚੋਣ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ, ਜਿਸ ’ਚ ਰਵਿੰਦਰ ਸਿੰਘ ਬੱਸੀ (ਜੌਲੀ) ਨੂੰ 464, ਗਗਨ ਅਗਰਵਾਲ ਨੂੰ 450 ਅਤੇ ਸੁਨੀਲ ਨਾਰੰਗ ਨੂੰ 327 ਵੋਟਾਂ ਪਈਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਵਿੱਚ ਅਭੈ ਜੋਸ਼ੀ ਜੇਤੂ ਰਹੇ ਹਨ, ਜਿਨ੍ਹਾਂ ਨੇ ਆਪਣੇ ਵਿਰੋਧੀ ਧਰਮਿੰਦਰ ਸਿੰਘ ਨੂੰ 270 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਅਭੈ ਜੋਸ਼ੀ ਨੂੰ 1071 ਅਤੇ ਧਰਮਿੰਦਰ ਸਿੰਘ ਨੂੰ 801 ਵੋਟਾਂ ਪਈਆਂ।

ਸਕੱਤਰ ਦੀ ਚੋਣ ਵਿੱਚ ਤੇਜਵਿੰਦਰ ਸਿੰਘ ਗਿੱਲ ਨੇ ਨਰੇਸ਼ ਕੁਮਾਰ ਨੂੰ 414 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸ੍ਰੀ ਗਿੱਲ ਨੂੰ 1147 ਅਤੇ ਨਰੇਸ਼ ਕੁਮਾਰ ਨੂੰ 783 ਵੋਟਾਂ ਪਈਆਂ। ਸੰਯੁਕਤ ਸਕੱਤਰ ਦੀ ਚੋਣ ਵਿੱਚ ਪੁਸ਼ਪਿੰਦਰ ਸਿੰਘ 324 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਪੁਸ਼ਪਿੰਦਰ ਸਿੰਘ ਨੂੰ 836 ਵੋਟਾਂ, ਸੁਨੀਲ ਕੁਮਾਰ ਪਾਂਡੇ ਨੂੰ 512 ਅਤੇ ਸੁਰਭੀ ਯਾਦਵ ਨੂੰ 485 ਵੋਟਾਂ ਪਈਆਂ।

Advertisement

ਇਸੇ ਤਰ੍ਹਾਂ ਖ਼ਜ਼ਾਨਚੀ ਦੀ ਚੋਣ ਵਿੱਚ ਪ੍ਰਤੀਕ ਗਰਗ ਨੇ ਆਪਣੇ ਵਿਰੋਧੀ ਪੁਨੀਤ ਛਾਬੜਾ ਨੂੰ 176 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਮੌਕੇ ਪ੍ਰਤੀਕ ਗਰਗ ਨੂੰ 1043 ਵੋਟਾਂ ਤੇ ਪੁਨੀਤ ਛਾਬੜਾ ਨੂੰ 867 ਵੋਟਾਂ ਪਈਆਂ। ਚੋਣ ਦੌਰਾਨ ਕੁੱਲ 2263 ਵੋਟਰਾਂ ਵਿੱਚੋਂ 1945 ਵੋਟਰਾਂ ਨੇ ਵੋਟ ਪਾਈ।

Advertisement

ਲੱਕੀ ਨੇ ਗੁਜਰਾਲ ਤੇ ਜੋਸ਼ੀ ਨੂੰ ਵਧਾਈ ਦਿੱਤੀ

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਪ੍ਰਧਾਨ ਏ ਐੱਸ ਗੁਜਰਾਲ ਅਤੇ ਮੀਤ ਪ੍ਰਧਾਨ ਅਭੈ ਜੋਸ਼ੀ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਸੈਕਟਰ 35 ਸਥਿਤ ਕਾਂਗਰਸ ਭਵਨ ਵਿੱਚ ਪਹੁੰਚੇ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਸ੍ਰੀ ਗੁਜਰਾਲ ਤੇ ਜੋਸ਼ੀ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐੱਨ ਕੇ ਨੰਦਾ, ਕਾਂਗਰਸ ਦੀ ਸੀਨੀਅਰ ਆਗੂ ਐਡਵੋਕੇਟ ਨੰਦਿਤਾ ਹੁੱਡਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਮੀਤ ਪ੍ਰਧਾਨ ਸੰਦੀਪ ਗੁੱਜਰ ਸਮੇਤ ਕਾਂਗਰਸੀ ਆਗੂ ਤੇ ਵਕੀਲ ਮੌਜੂਦ ਰਹੇ।

Advertisement
×