ਪੀ ਸੀ ਏ ਦੇ ਨਿਊ ਚੰਡੀਗੜ੍ਹ ਸਥਿਤ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 3 ਅਕਤੂਬਰ ਨੂੰ ਖੇਡੇ ਜਾਣ ਵਾਲੇ ਤੀਜੇ ਮੈਚ ਦੌਰਾਨ ਦਰਸ਼ਕਾਂ ਅਤੇ ਵਾਹਨਾਂ ਦੀ ਸੰਭਾਵਿਤ ਆਵਾਜਾਈ ਦੇ ਮੱਦੇਨਜ਼ਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਟਰੈਫਿਕ ਅਤੇ ਪਾਰਕਿੰਗ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਪੀ ਸੀ ਏ ਵੱਲੋਂ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਟੇਡੀਅਮ ਦੇ ਆਲੇ-ਦੁਆਲੇ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਨਿਰਧਾਰਿਤ ਰੂਟ ਅਤੇ ਪਾਰਕਿੰਗ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ। ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੀ 4, ਪੀ 5, ਪੀ 6 ਅਤੇ ਪੀ 7 ਵਿੱਚ ਪੇਡ ਪਾਰਕਿੰਗ ਦੀ ਵਰਤੋਂ ਕਰਨ ਵਾਲੇ ਦਰਸ਼ਕਾਂ ਅਤੇ ਟੈਕਸੀਆਂ ਲਈ ਓਮੈਕਸ ਚੌਕ ਰੂਟ ਨਿਰਧਾਰਿਤ ਕੀਤਾ ਗਿਆ ਹੈ। ਦਰਸ਼ਕ ਅਤੇ ਟੈਕਸੀਆਂ ਇਸ ਰੂਟ ਰਾਹੀਂ ਸਟੇਡੀਅਮ ਵੱਲ ਆਉਣ ਅਤੇ ਆਪਣੀ ਨਿਰਧਾਰਿਤ ਪਾਰਕਿੰਗ ਲਈ ਦਿੱਤੇ ਰੂਟ ਦੀ ਪਾਲਣਾ ਕਰਨ। ਇਸੇ ਤਰ੍ਹਾਂ ਪੀ 1, ਪੀ 2 ਅਤੇ ਪੀ 3 ਲਈ ਮਾਨਤਾ ਪ੍ਰਾਪਤ ਪਾਰਕਿੰਗ ਸਟਿੱਕਰ ਵਾਲੇ ਵਾਹਨ ਮਾਰਬਲ ਮਾਰਕੀਟ ਲਾਈਟਾਂ ਵਾਲੇ ਪਾਸਿਉਂ ਸਟੇਡੀਅਮ ਵੱਲ ਆਉਣ ਅਤੇ ਸਟਿੱਕਰ ਪਾਰਕਿੰਗ ਲਈ ਨਿਰਧਾਰਿਤ ਰੂਟ ਦੀ ਪਾਲਣਾ ਕਰਨ। ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰਕਿੰਗ ਸ਼ੋਅ ਮਾਈ ਪਾਰਕਿੰਗ ਐਪ ਰਾਹੀਂ ਪਹਿਲਾਂ ਹੀ ਬੁੱਕ ਕਰਨ।
ਉਨ੍ਹਾਂ ਦੱਸਿਆ ਕਿ ਮੈਚ ਵਾਲੇ ਦਿਨ ਸਟੇਡੀਅਮ ਦੇ ਗੇਟ ਦੁਪਹਿਰ 12 ਵਜੇ ਖੁੱਲ੍ਹਣਗੇ ਜਦਕਿ ਭਾਰਤ ਬਨਾਮ ਵੈਸਟ ਇੰਡੀਜ਼ ਦਰਮਿਆਨ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।

