DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਕਾਇਆ ਬਿਲ ਨਾ ਭੇਜਣ 'ਤੇ GTU ਦਾ ਫੁੱਟਿਆ ਗੁੱਸਾ; ਅਧਿਆਪਕਾਂ ਨੂੰ ਪੈਸੇ ਨਾ ਮਿਲਣ ’ਤੇ ਸੰਘਰਸ਼ ਦੀ ਚਿਤਾਵਨੀ !

ਸੈਕੰਡਰੀ ਵਿਭਾਗ ਦੇ ਕੁਝ ਸਕੂਲਾਂ ਅਤੇ ਪ੍ਰਾਇਮਰੀ ਦੇ ਕੁਝ ਬਲਾਕਾਂ ਵੱਲੋਂ ਅਜੇ ਤੱਕ ਇਨ੍ਹਾਂ ਬਕਾਇਆਂ ਦੇ ਬਿਲ ਤਿਆਰ ਕਰਕੇ ਅਦਾਇਗੀ ਲਈ ਖ਼ਜ਼ਾਨਾ ਦਫ਼ਤਰਾਂ ਨੂੰ ਨਹੀਂ ਭੇਜੇ ਗਏ

  • fb
  • twitter
  • whatsapp
  • whatsapp
Advertisement

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਈ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਵੱਲੋਂ ਤਨਖ਼ਾਹ ਕਮਿਸ਼ਨ ਦੇ ਬਕਾਏ ਦੇ ਬਿਲ ਨਾ ਭੇਜਣ 'ਤੇ ਸਖ਼ਤ ਵਿਰੋਧ ਪ੍ਰਗਟ ਕੀਤਾ ਹੈ।

ਆਗੂਆਂ ਦੇ ਬਿਆਨ ਅਤੇ ਰੋਸ

Advertisement

ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ ਅਤੇ ਆਗੂ ਸਿਮਰਨਜੀਤ ਸਿੰਘ ਰੱਕੜ ਨੇ ਕਿਹਾ ਹੈ ਕਿ ਤਨਖ਼ਾਹ ਕਮਿਸ਼ਨ ਦੇ ਬਕਾਏ ਪਹਿਲਾਂ ਹੀ ਬਹੁਤ ਦੇਰੀ ਨਾਲ ਮਿਲ ਰਹੇ ਹਨ ਅਤੇ ਸਰਕਾਰ ਯਕਮੁਸ਼ਤ ਅਦਾਇਗੀ ਕਰਨ ਦੀ ਬਜਾਏ ਕਿਸ਼ਤਾਂ ਵਿੱਚ ਪੈਸੇ ਦੇ ਰਹੀ ਹੈ।

Advertisement

ਇਸ ਦੇ ਬਾਵਜੂਦ, ਸੈਕੰਡਰੀ ਵਿਭਾਗ ਦੇ ਕੁਝ ਸਕੂਲਾਂ ਅਤੇ ਪ੍ਰਾਇਮਰੀ ਦੇ ਕੁਝ ਬਲਾਕਾਂ ਵੱਲੋਂ ਅਜੇ ਤੱਕ ਇਨ੍ਹਾਂ ਬਕਾਇਆਂ ਦੇ ਬਿਲ ਤਿਆਰ ਕਰਕੇ ਅਦਾਇਗੀ ਲਈ ਖ਼ਜ਼ਾਨਾ ਦਫ਼ਤਰਾਂ ਨੂੰ ਨਹੀਂ ਭੇਜੇ ਗਏ। ਇਸ ਲਾਪਰਵਾਹੀ ਕਾਰਨ ਸਬੰਧਤ ਸਕੂਲਾਂ ਅਤੇ ਬਲਾਕਾਂ ਦੇ ਅਧਿਆਪਕ ਤਨਖ਼ਾਹ ਕਮਿਸ਼ਨ ਦੇ ਬਕਾਏ ਤੋਂ ਵਾਂਝੇ ਹਨ।

ਅਧਿਆਪਕ ਆਗੂਆਂ ਦੀ ਸਖ਼ਤ ਚਿਤਾਵਨੀ

ਅਧਿਆਪਕ ਆਗੂਆਂ ਨੇ ਇਸ ਵਰਤਾਰੇ 'ਤੇ ਸਖ਼ਤ ਰੋਸ ਜ਼ਾਹਰ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਪ੍ਰਾਇਮਰੀ) ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਨਿੱਜੀ ਤੌਰ 'ਤੇ ਪਹਿਲਕਦਮੀ ਕਰਦਿਆਂ ਤਨਖ਼ਾਹ ਕਮਿਸ਼ਨ ਦੇ ਬਕਾਏ ਜਾਰੀ ਕਰਵਾਉਣ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਅਧਿਆਪਕਾਂ ਨੂੰ ਬਕਾਇਆਂ ਦੀ ਅਦਾਇਗੀ ਨਾ ਹੋਈ, ਤਾਂ ਯੂਨੀਅਨ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੇਗੀ।

ਮੌਜੂਦ ਆਗੂ

ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਗੁਰਪ੍ਰੀਤ ਸਿੰਘ ਹੀਰਾ, ਅਵਨੀਤ ਚੱਢਾ, ਗੁਰਚਰਨ ਆਲੋਵਾਲ, ਅਵਤਾਰ ਸਿੰਘ, ਕੁਲਦੀਪ ਸਿੰਘ, ਰਾਜਵੀਰ ਸਿੰਘ ਚੌਂਤਾ, ਦਲਜੀਤ ਸਿੰਘ ਜਟਾਣਾ, ਸਤੀਸ਼ ਕੁਮਾਰ, ਦਵਿੰਦਰ ਸਿੰਘ ਅਤੇ ਇਕਬਾਲ ਸਿੰਘ ਹਾਫ਼ਿਜ਼ਾਬਾਦ ਆਦਿ ਹਾਜ਼ਰ ਸਨ।

Advertisement
×