DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀ ਐੱਸ ਟੀ: ਮਈ ਮਹੀਨੇ ਦੇ ਮਾਲੀਏ ’ਚ 13 ਫ਼ੀਸਦ ਵਾਧਾ

ਸਾਲ 2025 ਵਿੱਚ 193 ਦੇ ਮੁਕਾਬਲੇ ਸਾਲ 2026 ’ਚ 219 ਕਰੋਡ਼ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਪ੍ਰਸ਼ਾਸਨ ਨੇ ਮਈ ਮਹੀਨੇ ਦੌਰਾਨ ਜੀ ਐੱਸ ਟੀ ਮਾਲੀਏ ਵਿੱਚ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦ ਦਾ ਵਾਧਾ ਦਰਜ ਕੀਤਾ ਹੈ। ਮਈ 2025 ਵਿੱਚ ਜੀ ਐੱਸ ਟੀ ਮਾਲੀਆ 193 ਕਰੋੜ ਰੁਪਏ ਇਕੱਠਾ ਕੀਤਾ ਸੀ, ਜੋ ਕਿ ਮਈ 2026 ਵਿੱਚ 219 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਹੈ। ਇਸ ਤਰ੍ਹਾਂ ਯੂ ਟੀ ਪ੍ਰਸ਼ਾਸਨ ਮਈ ਮਹੀਨੇ ਦੌਰਾਨ ਜੀ ਐੱਸ ਟੀ ਮਾਲੀਏ ਵਿੱਚ 26 ਕਰੋੜ ਰੁਪਏ ਵੱਧ ਇਕੱਠੇ ਕੀਤੇ ਹਨ। ਹਾਲਾਂਕਿ ਯੂ ਟੀ ਨੇ ਅਪਰੈਲ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ 65 ਫ਼ੀਸਦ ਦਾ ਰਿਕਾਰਡ ਵਾਧਾ ਦਰਜ ਕੀਤਾ ਸੀ। ਪਿਛਲੇ ਸਾਲ ਅਪਰੈਲ ਮਹੀਨੇ ਵਿੱਚ 175 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਸੀ, ਜੋ ਕਿ ਇਸ ਵਾਰ ਵਧ ਕੇ 289 ਕਰੋੜ ਰੁਪਏ ਹੋ ਗਿਆ।

ਮਾਰਚ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਫ਼ੀਸਦ ਘੱਟ ਜੀ ਐੱਸ ਟੀ ਇਕੱਠਾ ਹੋਇਆ। ਇਸ ਵਾਰ ਮਾਰਚ 2026 ਵਿੱਚ 205 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ, ਜਦੋਂ ਕਿ ਪਿਛਲੇ ਸਾਲ ਮਾਰਚ ਮਹੀਨੇ ਵਿੱਚ 223 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ। ਫਰਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ 195 ਕਰੋੜ ਰੁਪਏ ਤੇ ਇਸ ਸਾਲ ਫਰਵਰੀ 2026 ਵਿੱਚ 210 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਚੰਡੀਗੜ੍ਹ ਨੇ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ ਸੀ। ਇਸ ਵਾਰ ਜਨਵਰੀ ਮਹੀਨੇ ਵਿੱਚ 255 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ, ਜਦੋਂ ਕਿ ਪਿਛਲੇ ਸਾਲ 222 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ।

Advertisement

ਦਸੰਬਰ ਮਹੀਨੇ ਵਿੱਚ ਜੀ ਐੱਸ ਟੀ ਮਾਲੀਆ ਪਿਛਲੇ ਸਾਲ ਨਾਲੋਂ 2 ਫੀਸਦ ਵੱਧ ਹੀ ਇਕੱਠਾ ਹੋਇਆ ਸੀ। ਦਸੰਬਰ 2025 ਵਿੱਚ ਜੀ ਐੱਸ ਟੀ ਮਾਲੀਆ 188 ਕਰੋੜ ਰੁਪਏ ਇਕੱਠਾ ਹੋਇਆ ਸੀ, ਜੋ ਕਿ ਸਾਲ 2024 ਵਿੱਚ 183 ਕਰੋੜ ਰੁਪਏ ਸੀ। ਨਵੰਬਰ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਸੀ। ਨਵੰਬਰ 2024 ਵਿੱਚ ਜੀ ਐੱਸ ਟੀ ਮਾਲੀਆ 230 ਕਰੋੜ ਰੁਪਏ ਇਕੱਠਾ ਹੋਇਆ ਸੀ, ਜੋ ਕਿ 2025 ਵਿੱਚ ਵਧ ਕੇ 243 ਕਰੋੜ ਰੁਪਏ ਹੋਇਆ। ਇਸੇ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਸਾਰੇ ਤਿਉਹਾਰ ਹੋਣ ਦੇ ਬਾਵਜੂਦ ਜੀਐਸਟੀ ਕੁਲੈਕਸ਼ਨ ਪਿਛਲੇ ਸਾਲ ਦੇ ਮੁਕਾਬਲੇ 4 ਫ਼ੀਸਦ ਘੱਟ ਇਕੱਠਾ ਹੋਇਆ। ਪਿਛਲੇ ਸਾਲ ਅਕਤਬੂਰ ਮਹੀਨੇ ਵਿੱਚ 243 ਕਰੋੜ ਰੁਪਏ ਜੀਐੱਸਟੀ ਮਾਲੀਆ ਇਕੱਠਾ ਹੋਇਆ ਸੀ, ਜਦੋਂ ਕਿ ਇਸ ਸਾਲ 233 ਕਰੋੜ ਰੁਪਏ ਦੀ ਇਕੱਠੇ ਹੋਏ ਹਨ।

Advertisement

Advertisement
×