ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ : The Tribune India

ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ

ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਮੀਟਿੰਗ ਦੌਰਾਨ ਪੇਸ਼ ਮਤਿਆਂ ’ਤੇ ਚਰਚਾ ਕਰਦੇ ਹੋਏ ਕਮੇਟੀ ਮੈਂਬਰ ਅਤੇ ਨਿਗਮ ਅਧਿਕਾਰੀ।

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਨਵੰਬਰ

ਚੰਡੀਗੜ੍ਹ ਨਗਰ ਨਿਗਮ ਵੱਲੋਂ ਨੈਸ਼ਨਲ ਐਨਵਾਇਰਮੈਂਟ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਨਾਗਪੁਰ ਨੂੰ ਚੰਡੀਗੜ੍ਹ ਵਿੱਚ ‘ਏਕੀਕ੍ਰਿਤ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਸੈਸਿੰਗ ਪ੍ਰਾਜੈਕਟ’ ਲਈ ਸਲਾਹਕਾਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਅੱਜ ਹੋਈ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਅਨੁਮਾਨਤ ਖਰਚੇ ਨੂੰ ਵੀ ਹਰੀ ਝੰਡੀ ਦਿੱਤੀ ਗਈ। ਕਮੇਟੀ ਮੈਂਬਰਾਂ ਨੇ ਸੈਕਟਰ 37 ਅਤੇ 38 ਦੀ ਗ੍ਰੀਨ ਬੈਲਟ (ਪਾਰਕਾਂ) ਵਿੱਚ ਮੌਜੂਦ ਟਰੈਕ ਦੀ ਮੁਰੰਮਤ ਲਈ 37 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਮਨਜ਼ੂਰੀ ਦਿੱਤੀ। ਇਸ ਤਰ੍ਹਾਂ ਨਾਲ ਸੈਕਟਰ 1/2 ਦੀ ਵੀ-3 ਰੋਡ ’ਤੇ ਸਟ੍ਰੀਟ ਲਾਈਟ ਸਿਸਟਮ ਦੀ ਵਿਵਸਥਾ ਲਈ 26 ਲੱਖ 17 ਹਜ਼ਾਰ ਰੁਪਏ, ਸੈਕਟਰ 1/5 ਦੀ ਵੀ-3 ਰੋਡ ’ਤੇ ਸਟ੍ਰੀਟ ਲਾਈਟ ਦੀ ਵਿਵਸਥਾ ਲਈ 35 ਲੱਖ 75 ਹਜ਼ਾਰ ਰੁਪਏ, ਸੈਕਟਰ 25 ਸਥਿਤ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਨਵੇਂ ਪੇਵਰ ਬਲਾਕ ਸੀਮਤ ਮੌਜੂਦਾ ਪੇਵਰ ਬਲਾਕ ਦੀ ਮੁਰੰਮਤ ਲਈ 21 ਲੱਖ 85 ਹਜ਼ਾਰ ਰੁਪਏ, ਸੈਕਟਰ 25 ਵਿੱਚ ਬਾਹਰੀ ਸੜਕ ਦੇ ਬਰਮ ਦੇ ਨਾਲ ਪੀਸੀਸੀ ਟਾਈਲਾਂ ਦੀ ਮੁਰੰਮਤ ਲਈ 24 ਲੱਖ 12 ਹਜ਼ਾਰ ਰੁਪਏ, ਪਿੰਡ ਖੁੱਡਾ ਜੱਸੂ ਵਿੱਚ ਜਿਮਨੇਜ਼ੀਅਮ ਲਈ ਫਿਟਨੈੱਸ ਸਾਜ਼ੋ-ਸਾਮਾਨ ਅਤੇ ਹੋਰ ਉਪਕਰਨ ਮੁਹੱਈਆ ਕਰਵਾਉਣ ਲਈ 10 ਲੱਖ 29 ਹਜ਼ਾਰ ਰੁਪਏ, ਸੈਕਟਰ 20 ਵਿੱਚ ਬੈਕ ਸਰਵਿਸ ਲੇਨ ਵਿੱਚ ਸੀਮਿੰਟ ਕੰਕਰੀਟ ਫਲੋਰਿੰਗ ਲਈ 19 ਲੱਖ 19 ਹਜ਼ਾਰ ਰੁਪਏ, ਸੈਕਟਰ 31, 32 ਅਤੇ 33 ਵਿੱਚ ਸਟ੍ਰੀਟ ਲਾਈਟਾਂ ਦੀ ਵਿਵਸਥਾ ਲਈ 48 ਲੱਖ 42 ਹਜ਼ਾਰ ਰੁਪਏ, ਸੈਕਟਰ 48-ਸੀ ਵਿੱਚ ਫੂਡ ਸਟਰੀਟ ਨੇੜੇ ਪਬਲਿਕ ਟਾਇਲਟ ਬਲਾਕ ਦੀ ਉਸਾਰੀ ਲਈ 26 ਲੱਖ 15 ਹਜ਼ਾਰ ਰੁਪਏ, ਕਮਿਊਨਿਟੀ ਪਾਰਕ ਅਤੇ ਬੱਸ ਸਟੈਂਡ ਮਲੋਆ ਨੇੜੇ ਪੌਂਡ ਪਾਰਕ ਦੇ ਵਿਕਾਸ ਲਈ 25 ਲੱਖ 47 ਹਜ਼ਾਰ ਰੁਪਏ, ਸੈਕਟਰ 39 ਏ, ਬੀ ਅਤੇ ਡੀ ਵਿੱਚ ਵੀ-5 ਸੜਕ ਦੇ ਨਾਲ ਨੁਕਸਾਨੇ ਗਏ ਫੁੱਟਪਾਥ ਦੀ ਉਸਾਰੀ ਅਤੇ ਮੁਰੰਮਤ ਲਈ 20 ਲੱਖ 69 ਹਜ਼ਾਰ ਰੁਪਏ ਰੱਖੇ ਗਏ।

ਇੰਜ ਹੀ ਕਮਿਊਨਿਟੀ ਸੈਂਟਰ, ਸੈਕਟਰ 35 ਵਿੱਚ ਫ਼ਰਨੀਚਰ, ਕਰੌਕਰੀ, ਇਲੈਕਟ੍ਰਾਨਿਕ ਵਸਤੂਆਂ ਨੂੰ ਮੁਹੱਈਆ ਕਰਨ ਅਤੇ ਖੁੱਲ੍ਹੀ ਰਸੋਈ ਦੀ ਉਸਾਰੀ ਲਈ 36 ਲੱਖ 79 ਹਜ਼ਾਰ ਰੁਪਏ, ਕਮਿਊਨਿਟੀ ਸੈਂਟਰ ਸੈਕਟਰ 42 ਵਿੱਚ ਜਿਮ ਲਈ ਇਲੈਕਟ੍ਰਾਨਿਕ ਯੰਤਰ, ਫਰਨੀਚਰ ਦੀਆਂ ਵਸਤੂਆਂ, ਫਿਟਨੈੱਸ ਉਪਕਰਨ ਦੀ ਵਿਵਸਥਾ ਲਈ 9 ਲੱਖ 49 ਹਜ਼ਾਰ ਰੁਪਏ ਦੇ ਅਨੁਮਾਨਤ ਖ਼ਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਨਗਰ ਨਿਗਮ ਵੱਲੋਂ ਅਗਲੇ ਮਹੀਨੇ 19 ਅਤੇ 20 ਦਸੰਬਰ ਨੂੰ ਚੰਡੀਗੜ੍ਹ ਵਿੱਚ 92 ਭਾਗੀਦਾਰ ਸ਼ਹਿਰਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਦੇ ਪ੍ਰਬੰਧ ਲਈ 30 ਲੱਖ ਰੁਪਏ ਦੇ ਖਰਚੇ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰਾਂ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਤਰੁਣਾ ਮਹਿਤਾ, ਗੁਰਬਖਸ਼ ਰਾਵਤ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All