ਪੰਚਕੂਲਾ ਵਿੱਚ 20 ਥਾਵਾਂ ’ਤੇ ਵਿਕਣਗੇ ਗਰੀਨ ਪਟਾਕੇ
ਪੱਤਰ ਪ੍ਰੇਰਕ ਪੰਚਕੂਲਾ, 25 ਅਕਤੂਬਰ ਡਿਪਟੀ ਕਮਿਸ਼ਨਰ ਡਾ. ਯਸ਼ ਗਰਗ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਹਰੇ ਪਟਾਕਿਆਂ ਦੀ ਵਿਕਰੀ ਲਈ 20 ਅਸਥਾਈ ਥਾਵਾਂ ’ਤੇ ਸਟਾਲ ਲਗਾਏ ਗਏ ਹਨ। ਸਟਾਲਾਂ ’ਤੇ ਗਰੀਨ ਪਟਾਕਿਆਂ ਦੀ ਵਿਕਰੀ ਲਈ...
Advertisement
ਪੱਤਰ ਪ੍ਰੇਰਕ
ਪੰਚਕੂਲਾ, 25 ਅਕਤੂਬਰ
Advertisement
ਡਿਪਟੀ ਕਮਿਸ਼ਨਰ ਡਾ. ਯਸ਼ ਗਰਗ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਹਰੇ ਪਟਾਕਿਆਂ ਦੀ ਵਿਕਰੀ ਲਈ 20 ਅਸਥਾਈ ਥਾਵਾਂ ’ਤੇ ਸਟਾਲ ਲਗਾਏ ਗਏ ਹਨ। ਸਟਾਲਾਂ ’ਤੇ ਗਰੀਨ ਪਟਾਕਿਆਂ ਦੀ ਵਿਕਰੀ ਲਈ ਸਬ-ਡਿਵੀਜ਼ਨ ਪੱਧਰ ’ਤੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਡੀਸੀ ਨੇ ਦੱਸਿਆ ਕਿ ਪੰਚਕੂਲਾ ਸਬ-ਡਿਵੀਜ਼ਨ ਵਿੱਚ ਗਰੀਨ ਪਟਾਕਿਆਂ ਦੇ ਆਰਜ਼ੀ ਲਾਇਸੈਂਸਾਂ ਲਈ ਅਰਜ਼ੀਆਂ ਉਪ ਮੰਡਲ ਅਫ਼ਸਰ (ਸਿਵਲ) ਮਿਨੀ ਸਕੱਤਰੇਤ, ਸੈਕਟਰ-1 ਪੰਚਕੂਲਾ ਵਿੱਚ 26 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਡਰਾਅ 26 ਅਕਤੂਬਰ ਨੂੰ ਹੀ ਸ਼ਾਮ 5 ਵਜੇ ਕੱਢਿਆ ਜਾਵੇਗਾ।
Advertisement
Advertisement
×

