DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਰਡੀਆ ਸੰਸਥਾ ਵਿੱਚ ਡਿਗਰੀ ਵੰਡ ਸਮਾਰੋਹ

ਸੰਸਥਾ ਕੋਰਡੀਆ ਗਰੁੱਪ ਆਫ ਇੰਸਟੀਚਿਊਟਜ਼ ਸੰਘੋਲ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਕੋਰਡੀਆ ਸੰਸਥਾ ਵਿੱਚ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਪ੍ਰੋਫ਼ੈਸਰ...

  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਨੂੰ ਡਿਗਰੀਆਂ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਹੋਰ।
Advertisement

ਸੰਸਥਾ ਕੋਰਡੀਆ ਗਰੁੱਪ ਆਫ ਇੰਸਟੀਚਿਊਟਜ਼ ਸੰਘੋਲ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਕੋਰਡੀਆ ਸੰਸਥਾ ਵਿੱਚ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਪ੍ਰੋਫ਼ੈਸਰ ਡਾ. ਸੰਜੀਵ ਕੁਮਾਰ ਸ਼ਰਮਾ ਮੁੱਖ ਮਹਿਮਾਨ ਸਨ। ਕੋਰਡੀਆ ਸੰਸਥਾ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਅਤੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਨੇ ਸਵਾਗਤ ਕੀਤਾ। ਪ੍ਰੋਫੈਸਰ ਡਾ. ਮਨੀਸ਼ ਕਪੂਰ ਅਤੇ ਪ੍ਰੋਫ਼ੈਸਰ ਡਾ. ਮੋਨਿਕਾ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੋਰਡੀਆ ਦੇ ਕੈਂਪਸ ਡਾਇਰੈਕਟਰ ਡਾ. ਰਾਜਵੀਰ ਸਿੰਘ ਗੁਲੀਆ ਨੇ ਰਿਪੋਰਟ ਪੜ੍ਹੀ। ਲਗਪਗ 250 ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ। ਕੁੱਝ ਵਿੱਦਿਆਰਥੀਆਂ ਨੂੰ ਉੱਚ ਪ੍ਰਾਪਤੀ ਲਈ ਮੈਡਲ ਵੀ ਦਿੱਤੇ ਗਏ। ਇਸ ਮੌਕੇ ਕਾਲਜ ਮੈਗਜ਼ੀਨ ਮਿਦਾਸ ਅਤੇ ਨਿਊਜ਼ ਲੈਟਰ ਰਿਲੀਜ਼ ਕੀਤੇ ਗਏ। ਪ੍ਰੋਗਰਾਮ ਦੇ ਕਨਵੀਨਰ ਡਾ. ਰਵੀ ਪ੍ਰਕਾਸ਼ ਮਿਸ਼ਰਾ ਨੇ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਯੋਤੀ ਸ਼ਰਮਾ ਅਤੇ ਹੋਰ ਪਤਵੰਤੇ ਮੌਜੂਦ ਸਨ।

Advertisement
Advertisement
×