DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hazur Sahib Direct Train: ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ: ਉੱਤਰਾਖੰਡ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਰੇਲ ਗੱਡੀ ਸ਼ੁਰੂ: ਰਵਨੀਤ ਬਿੱਟੂ

ਉੱਤਰਾਖੰਡ ਦੇ ਸ਼ਰਧਾਲੂਆਂ ਲਈ ਸਰਕਾਰ ਨੇ ਉੱਤਰਾਖੰਡ ਦੇ ਤਰਾਈ ਖੇਤਰ ਵਿੱਚ ਸਥਿਤ ਟਨਕਪੁਰ ਨੂੰ ਮਹਾਰਾਸ਼ਟਰ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਲ ਜੋੜਨ ਵਾਲੀ ਇੱਕ ਸਿੱਧੀ ਹਫ਼ਤਾਵਾਰੀ ਰੇਲ ਸੇਵਾ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਉੱਤਰਾਖੰਡ ਦੇ ਸ਼ਰਧਾਲੂਆਂ ਲਈ ਸਰਕਾਰ ਨੇ ਉੱਤਰਾਖੰਡ ਦੇ ਤਰਾਈ ਖੇਤਰ ਵਿੱਚ ਸਥਿਤ ਟਨਕਪੁਰ ਨੂੰ ਮਹਾਰਾਸ਼ਟਰ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਲ ਜੋੜਨ ਵਾਲੀ ਇੱਕ ਸਿੱਧੀ ਹਫ਼ਤਾਵਾਰੀ ਰੇਲ ਸੇਵਾ ਦਾ ਐਲਾਨ ਕੀਤਾ ਹੈ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਇਸ ਸੰਪਰਕ (ਕਨੈਕਟੀਵਿਟੀ) ਨਾਲ ਸਿੱਖ ਸੰਗਤ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਗਈ ਹੈ।

Advertisement

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇਤਿਹਾਸਕ ਫ਼ੈਸਲਾਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਤੇ ਰੇਲਵੇ ਮੰਤਰਾਲੇ ਦੇ ਯਤਨਾਂ ਸਦਕਾ ਉੱਤਰਾਖੰਡ ਦੇ ਤਰਾਈ ਖੇਤਰ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਨਾਂਦੇੜ-ਟਨਕਪੁਰ ਹਫ਼ਤਾਵਾਰੀ ਐਕਸਪ੍ਰੈਸ ਨੂੰ 6 ਜੁਲਾਈ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਜੋ ਟਨਕਪੁਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੱਕ ਸਿੱਧੀ ਰੇਲ ਕਨੈਕਟੀਵਿਟੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਇਸ ਕਦਮ ਨੂੰ ਸੰਗਤ ਦੀ ਆਸਥਾ ਅਤੇ ਸਮਰਪਣ ਦਾ ਸੱਚਾ ਸਨਮਾਨ ਦੱਸਿਆ।

ਸ਼ਰਧਾਲੂਆਂ ਦੇ ਲੰਮੇ ਸਫ਼ਰ ਤੋਂ ਮਿਲੇਗੀ ਰਾਹਤਉਨ੍ਹਾਂ ਕਿਹਾ ਕਿ ਇਹ ਨਵੀਂ ਸੇਵਾ ਨਾਂਦੇੜ ਸਾਹਿਬ ਦੇ ਨਾਲ ਉੱਤਰਾਖੰਡ ਦੇ ਸੰਪਰਕ (ਕਨੈਕਟੀਵਿਟੀ) ਨੂੰ ਬਹੁਤ ਵੱਡਾ ਹੁਲਾਰਾ ਦੇਵੇਗੀ। ਇਸ ਨਾਲ ਹੁਣ ਵਾਰ-ਵਾਰ ਰੇਲ ਗੱਡੀਆਂ ਬਦਲਣ ਦੀ ਲੋੜ ਅਤੇ ਲੰਬੇ ਸੜਕੀ ਸਫ਼ਰ ਖ਼ਤਮ ਹੋ ਜਾਣਗੇ, ਜਿਨ੍ਹਾਂ ਦਾ ਸਾਹਮਣਾ ਪਹਿਲਾਂ ਸ਼ਰਧਾਲੂਆਂ ਨੂੰ ਕਰਨਾ ਪੈਂਦਾ ਸੀ।

Advertisement
×