DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

GMADA: ਪਾਰਕ ਦੀ ਜ਼ਮੀਨ ’ਤੇ ਕਬਜ਼ੇ ਖ਼ਿਲਾਫ਼ ਲੋਕ ਲਾਮਬੰਦ

ਮੁਹਾਲੀ ਦੇ ਫੇਜ਼ ਅੱਠ ਵਿੱਚ ਨਵੇਂ ਉੱਸਰਨ ਵਾਲੇ ਮਾਲ ਦੀ ਲੇਬਰ ਦੀਆਂ ਝੁੱਗੀਆਂ ਬਣਾਉਣ ਲਈ ਨੇਚਰ ਪਾਰਕ ਨਾਲ ਲੱਗਦੀ ਥਾਂ ਉੱਤੇ ਮੁੜ ਕਬਜ਼ੇ ਦੀ ਕੋਸ਼ਿਸ਼ ਵਿਰੁੱਧ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਅੱਜ ਦੋ ਦਰਜਨ ਤੋਂ ਵੱਧ ਵਾਤਾਵਰਨ ਪ੍ਰੇਮੀਆਂ ਨੇ ਗਮਾਡਾ...

  • fb
  • twitter
  • whatsapp
  • whatsapp
featured-img featured-img
ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮੰਗ ਪੱਤਰ ਦੇਣ ਜਾਂਦੇ ਹੋਏ ਵਾਤਾਵਰਨ ਪ੍ਰੇਮੀ। -ਫੋਟੋ: ਚਿੱਲਾ
Advertisement

ਮੁਹਾਲੀ ਦੇ ਫੇਜ਼ ਅੱਠ ਵਿੱਚ ਨਵੇਂ ਉੱਸਰਨ ਵਾਲੇ ਮਾਲ ਦੀ ਲੇਬਰ ਦੀਆਂ ਝੁੱਗੀਆਂ ਬਣਾਉਣ ਲਈ ਨੇਚਰ ਪਾਰਕ ਨਾਲ ਲੱਗਦੀ ਥਾਂ ਉੱਤੇ ਮੁੜ ਕਬਜ਼ੇ ਦੀ ਕੋਸ਼ਿਸ਼ ਵਿਰੁੱਧ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਅੱਜ ਦੋ ਦਰਜਨ ਤੋਂ ਵੱਧ ਵਾਤਾਵਰਨ ਪ੍ਰੇਮੀਆਂ ਨੇ ਗਮਾਡਾ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਪਾਰਕ ਦੇ ਨੇੜੇ ਕਿਸੇ ਵੀ ਕੀਮਤ ਉੱਤੇ ਝੁੱਗੀਆਂ ਨਹੀਂ ਬਣਨ ਦੇਣਗੇ। ਜੇ ਗਮਾਡਾ ਨੇ ਜ਼ਬਰਦਸਤੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੁੱਚੇ ਸ਼ਹਿਰ ਵਾਸੀ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।

ਸਮਾਜ ਸੇਵੀ ਸਤਵੀਰ ਸਿੰਘ ਧਨੋਆ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਅਵਤਾਰ ਸਿੰਘ ਵਾਲੀਆ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ, ਰਵਿੰਦਰ ਸਿੰਘ ਰੂਬੀ, ਅਕਾਲੀ ਆਗੂ ਅਜੈਪਾਲ ਸਿੰਘ ਮਿੱਢੂਖੇੜਾ, ਮਨਜੋਤ ਸਿੰਘ ਮੰਤਾ, ਰੁਪਿੰਦਰ ਸਿੰਘ ਖੰਗੂੜਾ, ਦੀਪਇੰਦਰ ਸਿਬੀਆ, ਭਗਤ ਸਿੰਘ, ਵਿਕਾਸ ਚੌਧਰੀ, ਸਰਬਜੀਤ ਸਿੰਘ ਨੰਬਰਦਾਰ ਮਨੌਲੀ, ਗੈਰੀ ਵੜਿੰਗ, ਗਿੰਨੀ ਪਾਪੜੀ, ਚਰਨਪ੍ਰੀਤ ਸਿੰਘ ਸੰਧੂ, ਆਈ ਐੱਸ ਮਾਨ, ਵਿੱਕੀ ਚੌਧਰੀ ਅਤੇ ਹਰਕੀਰਤ ਸਿੰਘ ਸਿੱਧੂ ਸਣੇ ਸ਼ਹਿਰ ਦੇ ਲਗਪਗ ਢਾਈ ਦਰਜਨ ਦੇ ਕਰੀਬ ਪਤਵੰਤਿਆਂ ਦੇ ਵਫ਼ਦ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮੰਗ ਪੱਤਰ ਦਿੱਤਾ।

Advertisement

ਉਨ੍ਹਾਂ ਗਮਾਡਾ ਠੇਕੇਦਾਰ ਵੱਲੋਂ ਨੇਚਰ ਪਾਰਕ ਦੇ ਬਿਲਕੁਲ ਨਾਲ ਲੇਬਰ ਕਲੋਨੀ ਬਣਾਉਣ ਦੀ ਤਜਵੀਜ਼ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਫੇਜ਼ 8 ਦਾ ਨੇਚਰ ਪਾਰਕ ਮੁਹਾਲੀ ਸ਼ਹਿਰ ਦੇ ਪ੍ਰਮੁੱਖ ਪਾਰਕਾਂ ਵਿੱਚੋਂ ਇੱਕ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਸ਼ਹਿਰ ਵਾਸੀ ਸੈਰ ਕਰਨ ਅਤੇ ਕੁਦਰਤੀ ਵਾਤਾਵਰਨ ਦਾ ਆਨੰਦ ਲੈਣ ਆਉਂਦੇ ਹਨ। ਪਾਰਕ ਦੇ ਨਾਲ ਗਮਾਡਾ ਵੱਲੋਂ ਠੇਕੇਦਾਰ ਨੂੰ ਲੇਬਰ ਕਲੋਨੀ ਬਣਾਉਣ ਲਈ ਜਗ੍ਹਾ ਦਿੱਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਆਪਣੀ ਲੇਬਰ ਦੀ ਰਿਹਾਇਸ਼ ਦਾ ਖ਼ੁਦ ਪ੍ਰਬੰਧ ਕਰੇ। ਕੌਂਸਲਰ ਕੁਲਦੀਪ ਕੌਰ ਧਨੋਆ ਨੇ ਵੀ ਮੁੱਖ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪਿਆ।

Advertisement

Advertisement
×