ਗਮਾਡਾ ਦੀ ਹੈਲਪਲਾਈਨ ਸ਼ੁਰੂ
ਜਨਤਕ ਸਹੂਲਤ ਨੂੰ ਮੁੱਖ ਰੱਖਦੇ ਹੋਏ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਵਸਨੀਕਾਂ ਦੀਆਂ ਸਟਰੀਟ ਲਾਈਟਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰਾ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ। ਗਮਾਡਾ ਅਧੀਨ ਵੱਖ-ਵੱਖ ਖੇਤਰਾਂ ਜਿਵੇਂ ਕਿ ਐਰੋਸਿਟੀ, ਆਈ ਟੀ ਸਿਟੀ, ਈਕੋ ਸਿਟੀ-1,...
Advertisement
ਜਨਤਕ ਸਹੂਲਤ ਨੂੰ ਮੁੱਖ ਰੱਖਦੇ ਹੋਏ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਵਸਨੀਕਾਂ ਦੀਆਂ ਸਟਰੀਟ ਲਾਈਟਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰਾ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ। ਗਮਾਡਾ ਅਧੀਨ ਵੱਖ-ਵੱਖ ਖੇਤਰਾਂ ਜਿਵੇਂ ਕਿ ਐਰੋਸਿਟੀ, ਆਈ ਟੀ ਸਿਟੀ, ਈਕੋ ਸਿਟੀ-1, ਈਕੋ ਸਿਟੀ-2 ਅਤੇ ਮੈਡੀਸਿਟੀ ਆਦਿ ਦੇ ਵਸਨੀਕ ਹੁਣ ਮੋਬਾਈਲ ਨੰਬਰ 79733-72955 ‘ਤੇ ਆਪਣੀ ਲੋਕੇਸ਼ਨ ਸਮੇਤ ਵੱਟਸਐਪ ਸੁਨੇਹਾ ਭੇਜ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਗਮਾਡਾ ਦੀ ਮੁੱਖ ਪ੍ਰਸਾਸਕ ਮੈਡਮ ਸਾਕਸ਼ੀ ਸਾਹਨੀ ਨੇ ਕਿਹਾ ਕਿ ਸ਼ਿਕਾਇਤ ਦੇ ਹੱਲ ਲਈ ਵਸਨੀਕਾਂ ਨੂੰ ਆਪਣੀ ਮੁਕਮੰਲ ਲੋਕੇਸ਼ਨ ਸਾਂਝੀ ਕਰਨ ਦੀ ਲੋੜ ਹੋਵੇਗੀ। ਜੇਕਰ ਦਿੱਤੇ ਗਏ ਨੰਬਰ ‘ਤੇ ਵੱਟਸਐਪ ਸੁਨੇਹਾ ਭੇਜਣ ਦੇ 48 ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਉਹ ਮੋਬਾਈਲ ਨੰਬਰਾਂ 9592396161 ਤੇ 9914416028 ਤੇ ਫੋਨ ਕਰ ਸਕਦੇ ਹਨ। -ਖੇਤਰੀ ਪ੍ਰਤੀਨਿਧ
Advertisement
Advertisement
×

