DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

GMADA ਵੱਲੋਂ ਸੈਕਟਰ 62 ਵਿੱਚ 27 ਏਕੜ ਦਾ ਪਲਾਟ 1742 ਕਰੋੜ ਰੁਪਏ ਵਿੱਚ ਨਿਲਾਮ

Mohali Land Auction: ਮੁਹਾਲੀ ਵਿੱਚ ਵਪਾਰਕ ਪਲਾਟਾਂ, SCO, ਬੂਥਾਂ, ਹੋਟਲ ਅਤੇ ਹਸਪਤਾਲ ਦੀਆਂ ਸਾਈਟਾਂ ਸਮੇਤ 27 ਜਾਇਦਾਦਾਂ ਦੀ ਨਿਲਾਮੀ ਕਰਕੇ ਗਮਾਡਾ ਨੇ 5,391 ਕਰੋੜ ਰੁਪਏ ਕਮਾਏ

  • fb
  • twitter
  • whatsapp
  • whatsapp
Advertisement

Mohali Land Auction: ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਕੀਤੀ ਗਈ ਨਿਲਾਮੀ ਵਿੱਚ ਮੁਹਾਲੀ ਦੇ ਪ੍ਰਮੁੱਖ ਇਲਾਕੇ ਸੈਕਟਰ 62 'ਚ 27.78 ਏਕੜ ਦਾ ਪਲਾਟ 1,214.16 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 1,742.31 ਕਰੋੜ ਰੁਪਏ ਦੀ ਕੀਮਤ ’ਤੇ ਨਿਲਾਮ ਹੋਇਆ। ਇਹ ਨਿਲਾਮੀ ਬੀਤੇ ਕੱਲ੍ਹ ਸਮਾਪਤ ਹੋਈ।

ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇਸ ਪ੍ਰਮੁੱਖ ਜਾਇਦਾਦ ਲਈ ਮੁਕਾਬਲਾ ਕਰ ਰਹੇ ਛੇ ਬੋਲੀਕਾਰਾਂ ਵਿੱਚੋਂ, ਅਗਰਵਾਲ ਪਲਾਜ਼ਾ ਪ੍ਰਾਈਵੇਟ ਲਿਮਟਿਡ ਨੇ ਪਲਾਟ ਨੰਬਰ 30-34 ਲਈ 80 ਬੋਲੀਆਂ ਲੱਗਣ ਤੋਂ ਬਾਅਦ ਸਭ ਤੋਂ ਵੱਧ ਰਕਮ ਅਦਾ ਕੀਤੀ, ਜਿਸ ਦਾ ਰਾਖਵਾਂ ਮੁੱਲ 1214 ਕਰੋੜ ਰੁਪਏ ਸੀ।

Advertisement

ਕੁੱਲ ਮਿਲਾ ਕੇ, ਗਮਾਡਾ ਨੇ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਵਪਾਰਕ ਪਲਾਟਾਂ, ਐੱਸ ਸੀ ਓ, ਬੂਥਾਂ, ਹੋਟਲ ਅਤੇ ਹਸਪਤਾਲ ਦੀਆਂ ਸਾਈਟਾਂ ਸਮੇਤ 27 ਜਾਇਦਾਦਾਂ ਦੀ ਨਿਲਾਮੀ ਕਰਕੇ 3,872 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 5,391 ਕਰੋੜ ਰੁਪਏ ਕਮਾਏ।

Advertisement

ਇਸ ਨਿਲਾਮੀ ਵਿੱਚ ਕੁੱਲ 37 ਜਾਇਦਾਦਾਂ ਨੂੰ ਰੱਖਿਆ ਗਿਆ ਸੀ।

ਸੈਕਟਰ 69 ਵਿੱਚ 101 ਵਰਗ ਮੀਟਰ ਦੇ ਸੱਤ ਐੱਸ ਸੀ ਓ, 3.03 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 7.6 ਤੋਂ 7.7 ਕਰੋੜ ਰੁਪਏ ਦੀ ਰੇਂਜ ਵਿੱਚ ਵੇਚੇ ਗਏ। ਉੱਥੇ ਹੀ ਸੈਕਟਰ 53 ਵਿੱਚ ਇੱਕ ਕਾਰਨਰ ਐੱਸ ਸੀ ਓ 2.97 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 6.02 ਕਰੋੜ ਰੁਪਏ ਦੀ ਕੀਮਤ ਵਿੱਚ ਨਿਲਾਮ ਹੋਇਆ।

ਸੈਕਟਰ 64 ਵਿੱਚ ਇੱਕ ਪਲਾਟ (ਨੰਬਰ 82) 8.02 ਕਰੋੜ ਰੁਪਏ ਦੀ ਕੀਮਤ ਵਿੱਚ ਵਿਕਿਆ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਐੱਸ ਸੀ ਓ ਆਪਣੇ ਰਾਖਵੇਂ ਮੁੱਲ ਤੋਂ ਦੁੱਗਣੀ ਕੀਮਤ 'ਤੇ ਵਿਕੇ, ਜੋ ਕਿ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਵਪਾਰਕ ਜਾਇਦਾਦਾਂ ਦੀ ਭਾਰੀ ਮੰਗ ਨੂੰ ਦਰਸਾਉਂਦਾ ਹੈ। ਹਰੇਕ ਵਪਾਰਕ ਜਾਇਦਾਦ ਲਈ 35 ਤੋਂ ਵੱਧ ਬੋਲੀਕਾਰਾਂ ਨੇ ਮੁਕਾਬਲਾ ਕੀਤਾ, ਜਿਸ ਨਾਲ ਸਮੇਂ ਦੇ ਨਾਲ-ਨਾਲ ਹਰੇਕ ਜਾਇਦਾਦ ਲਈ ਕਰੀਬ 150 ਬੋਲੀਆਂ ਲੱਗੀਆਂ।

ਸੈਕਟਰ 66 ਬੀਟਾ ਵਿੱਚ ਇੱਕ ਹੋਟਲ ਦੀ ਸਾਈਟ ਅਮੀਓ ਮੀਡੀਆ ਪ੍ਰਾਈਵੇਟ ਲਿਮਟਿਡ ਵੱਲੋਂ 122.42 ਕਰੋੜ ਰੁਪਏ ਦੀ ਕੀਮਤ ਵਿੱਚ ਹਾਸਲ ਕੀਤੀ ਗਈ, ਜਦੋਂ ਕਿ ਏਰੋਸਿਟੀ ਏ-ਬਲਾਕ ਵਿੱਚ ਇੱਕ ਹਸਪਤਾਲ ਦੀ ਸਾਈਟ (16389 ਵਰਗ ਮੀਟਰ) ਓਨ ਵੇਅਰਹਾਊਸਿੰਗ ਪ੍ਰਾਈਵੇਟ ਲਿਮਟਿਡ ਵੱਲੋਂ 66.87 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 162.16 ਕਰੋੜ ਰੁਪਏ ਵਿੱਚ ਖਰੀਦੀ ਗਈ।

ਏਰੋਸਿਟੀ ਦੇ ਬਲਾਕ ਈ, ਆਈ, ਅਤੇ ਜੇ ਵਿੱਚ ਸਥਿਤ ਵੱਡੇ ਜ਼ਮੀਨੀ ਪਲਾਟਾਂ ਲਈ ਵੀ ਬੋਲੀਕਾਰ ਮਿਲੇ ਪਰ ਉਹਨਾਂ ਦੀਆਂ ਕੀਮਤਾਂ ਉਹਨਾਂ ਦੇ ਰਾਖਵੇਂ ਮੁੱਲ ਤੋਂ ਮਾਮੂਲੀ ਜਿਹੀਆਂ ਹੀ ਉੱਪਰ ਸਨ।

Advertisement
×