DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗਮਾਡਾ ਵੱਲੋਂ ਜ਼ਮੀਨ ਐਕੁਆਇਰ ਕਰਨ ਦਾ ਕੰਮ ਤੇਜ਼

ਛੇ ਪਿੰਡਾਂ ਦੀ ਜ਼ਮੀਨ ਦਾ ਕਬਜ਼ਾ ਹਾਸਲ ਕਰਨ ਲਈ ਜਾਰੀ ਕੀਤਾ ਜਨਤਕ ਨੋਟਿਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਪ੍ਰਾਜੈਕਟ ਦੀਆਂ ਛੇ ਰਿਹਾਇਸ਼ੀ ਪਾ‌ਕਿਟਾਂ ਲਈ ਅੱਠ ਪਿੰਡਾਂ ਦੇ ਕਿਸਾਨਾਂ ਦੀ 3864 ਏਕੜ ਜ਼ਮੀਨ ਐਕੁਆਇਰ ਕਰਨ ਲਈ ਜ਼ਮੀਨ ਦੀ ਕੀਮਤ ਤੈਅ ਕਰਨ ਲਈ 20 ਜੁਲਾਈ ਨੂੰ ਐਵਾਰਡ ਸੁਣਾਇਆ ਜਾਵੇਗਾ। ਹੁਣ ਗਮਾਡਾ ਨੇ ਹੋਰ ਛੇ ਪਿੰਡਾਂ ਦੀ 497 ਏਕੜ ਜ਼ਮੀਨ ਐਕੁਆਇਰ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ।

ਗਮਾਡਾ ਵੱਲੋਂ ਸੈਕਟਰ 87 ਦੇ ਵਪਾਰਕ ਖੇਤਰ ਦਾ ਵਿਸਥਾਰ ਕਰਨ ਲਈ ਪਿੰਡ ਮਾਣਕਮਾਜਰਾ ਦੀ 19.66 ਏਕੜ, ਪਿੰਡ ਨਾਨੂੰਮਾਜਰਾ ਦੀ 111.46 ਏਕੜ, ਪਿੰਡ ਸੋਹਾਣਾ ਦੀ 65.11 ਏਕੜ ਅਤੇ ਪਿੰਡ ਸੰਭਾਲਕੀ ਦੀ ਇੱਕ ਕਨਾਲ, ਬਾਰਾਂ ਮਰਲੇ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ। ਇਸੇ ਤਰਾਂ ਸੈਕਟਰ 101 ਉਦਯੋਗਿਕ ਖੇਤਰ ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ 129.23 ਏਕੜ ਜ਼ਮੀਨ ਹਾਸਲ ਕੀਤੀ ਜਾ ਰਹੀ ਹੈ। ਸੈਕਟਰ 103 ਵਿੱਚ ਨਵੇਂ ਵਿਕਸਿਤ ਕੀਤੇ ਜਾ ਰਹੇ ਉਦਯੋਗਿਕ ਸੈਕਟਰ ਲਈ ਪਿੰਡ ਦੁਰਾਲੀ ਦੀ 141.75 ਏਕੜ ਅਤੇ ਪਿੰਡ ਸਨੇਟਾ ਦੀ 29.58 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।

Advertisement

ਇਨ੍ਹਾਂ ਛੇ ਪਿੰਡਾਂ ਦੀ 497 ਏਕੜ ਜ਼ਮੀਨ ਹਾਸਲ ਕਰਨ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਗੁਰੂ ਨਾਨਕ ਦੇਣ ਯੂਨੀਵਰਸਿਟੀ ਦੀ ਟੀਮ ਵੱਲੋਂ ਸਮਾਜਿਕ ਪ੍ਰਭਾਵ ਮੁਲਾਂਕਣ ਕਰਾਉਣ ਤੋਂ ਬਾਅਦ ਮਾਹਿਰ ਗਰੁੱਪ ਤੋਂ ਵੀ ਜ਼ਮੀਨ ਐਕੁਆਇਰ ਕਰਨ ਲਈ ਸਹਿਮਤੀ ਲਈ ਜਾ ਚੁੱਕੀ ਹੈ। ਇਹ ਸਮੁੱਚੀ ਜ਼ਮੀਨ ਸੋਧੀ ਹੋਈ ਲੈਂਡ ਪੂਲਿਗ ਨੀਤੀ ਤਹਿਤ ਐਕੁਆਇਰ ਕੀਤੀ ਜਾਵੇਗੀ।

Advertisement

ਉਕਤ ਜ਼ਮੀਨ ਦਾ ਕਬਜ਼ਾ ਹਾਸਲ ਕਰਨ ਲਈ ਅੱਜ ਵਿਭਾਗ ਵੱਲੋਂ ਜਨਤਕ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਕਮਿਸ਼ਨਰ ਮੁੜ ਵਸੇਬਾ ਅਤੇ ਮੁੜ ਸਥਾਪਨਾ ਵੱਲੋਂ ਐਲਾਨੀ ਗਈ ਪੁਨਰਵਾਸ ਅਤੇ ਪੁਨਰ ਸਥਾਪਨਾ ਸਕੀਮ ਤਹਿਤ ਉਜਾੜੇ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਨੋਟਿਸ ਤਹਿਤ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਜ਼ਮੀਨ ਦੀ ਪੈਮਾਇਸ਼ ਅਤੇ ਮੁਆਵਜ਼ੇ ਸਬੰਧੀ 30 ਦਿਨਾਂ ਦੇ ਅੰਦਰ-ਅੰਦਰ ਇਤਰਾਜ਼ ਮੰਗੇ ਗਏ ਹਨ। ਇਨ੍ਹਾਂ ਇਤਰਾਜ਼ਾਂ ਮਗਰੋਂ ਜ਼ਮੀਨ ਐਕੁਆਇਰ ਕਰਨ ਲਈ ਐਵਾਰਡ ਸੁਣਾਉਣ ਸਬੰਧੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਜਾਵੇਗੀ।

ਦੁਰਾਲੀ ਦੇ ਕਿਸਾਨ ਰਿਹਾਇਸ਼ੀ ਜ਼ੋਨ ਲਈ ਕਰ ਰਹੇ ਨੇ ਸੰਘਰਸ਼

ਪਿੰਡ ਦੁਰਾਲੀ ਦੇ ਵਸਨੀਕ ਆਪਣੇ ਪਿੰਡ ਦੇ ਆਲ਼ੇ ਦੁਆਲੇ ਸਥਾਪਿਤ ਕੀਤੇ ਜਾ ਰਹੇ ਉਦਯੋਗਿਕ ਖੇਤਰ ਨੂੰ ਰਿਹਾਇਸ਼ੀ ਜ਼ੋਨ ਵਿੱਚ ਤਬਦੀਲ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਗਮਾਡਾ ਅਧਿਕਾਰੀਆਂ ਦੇ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਬੋਰਡ ਵੀ ਲਗਾਇਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੈਕਟਰ 101 ਅਤੇ 103 ਦੋਵੇਂ ਉਦਯੋਗਿਕ ਹਨ ਤੇ ਉਨ੍ਹਾਂ ਦਾ ਪਿੰਡ ਫ਼ੈਕਟਰੀਆਂ ਦੇ ਵਿਚਾਲੇ ਘਿਰ ਜਾਵੇਗਾ ਅਤੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ’ਤੇ ਬੁਰਾ ਪ੍ਰਭਾਵ ਪਵੇਗਾ।

Advertisement
×