DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁੰਬਈ 'ਚ Gippy Grewal ਦੀ ਬੱਲੇ-ਬੱਲੇ ! ਜਿੱਤਿਆ ਵੱਕਾਰੀ 'ਦਾਦਾ ਸਾਹਿਬ ਫਾਲਕੇ' ਐਵਾਰਡ !

ਪੰਜਾਬੀ ਸਿਨੇਮਾ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। 'ਦੇਸੀ ਰੌਕਸਟਾਰ' ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ਼ ਇੱਕ ਵਧੀਆ ਅਦਾਕਾਰ ਹੀ ਨਹੀਂ, ਸਗੋਂ ਇੱਕ ਕਮਾਲ ਦੇ ਨਿਰਦੇਸ਼ਕ ਵੀ ਨੇ। ਮੁੰਬਈ ਵਿੱਚ ਹੋਏ...

  • fb
  • twitter
  • whatsapp
  • whatsapp
featured-img featured-img
ਫਿਲਮ 'ਅਕਾਲ' ਚੋਂ ਲਈ ਗਈ ਤਸਵੀਰ।
Advertisement

ਪੰਜਾਬੀ ਸਿਨੇਮਾ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। 'ਦੇਸੀ ਰੌਕਸਟਾਰ' ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ਼ ਇੱਕ ਵਧੀਆ ਅਦਾਕਾਰ ਹੀ ਨਹੀਂ, ਸਗੋਂ ਇੱਕ ਕਮਾਲ ਦੇ ਨਿਰਦੇਸ਼ਕ ਵੀ ਨੇ। ਮੁੰਬਈ ਵਿੱਚ ਹੋਏ ਵੱਕਾਰੀ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਸਮਾਰੋਹ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਅਕਾਲ' ਲਈ 'ਬੈਸਟ ਡਾਇਰੈਕਟਰ' ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਫਿਲਮ 'ਅਕਾਲ - ਦਿ ਅਨਕੌਂਕਰਡ' (Akal - The Unconquered) ਨੇ ਰਿਲੀਜ਼ ਦੇ ਨਾਲ ਹੀ ਸਭ ਦਾ ਧਿਆਨ ਖਿੱਚਿਆ ਸੀ। ਇਸ ਫਿਲਮ ਨੂੰ ਇਸ ਦੀ ਸ਼ਾਨਦਾਰ ਕਹਾਣੀ, ਸਿਨੇਮੈਟੋਗ੍ਰਾਫੀ ਅਤੇ ਦਮਦਾਰ ਪੇਸ਼ਕਾਰੀ ਲਈ ਦੁਨੀਆ ਭਰ ਵਿੱਚ ਤਾਰੀਫ਼ਾਂ ਮਿਲੀਆਂ ਸਨ। ਆਲੋਚਕਾਂ ਨੇ ਮੰਨਿਆ ਸੀ ਕਿ ਗਿੱਪੀ ਨੇ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾਇਆ ਹੈ ਅਤੇ ਹੁਣ ਇਸੇ ਮਿਹਨਤ ਦਾ ਫਲ ਉਨ੍ਹਾਂ ਨੂੰ 'ਬੈਸਟ ਡਾਇਰੈਕਟਰ' ਐਵਾਰਡ ਦੇ ਰੂਪ ਵਿੱਚ ਮਿਲਿਆ ਹੈ।

Advertisement

Advertisement

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਇਸ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ, "ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਨੂੰ ਬਹੁਤ ਜਨੂੰਨ ਨਾਲ ਬਣਾਇਆ ਗਿਆ ਸੀ।" ਗਿੱਪੀ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਪੂਰੀ ਟੀਮ ਅਤੇ ਦਰਸ਼ਕਾਂ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਨੂੰ ਅੱਗੇ ਹੋਰ ਵਧੀਆ ਕਹਾਣੀਆਂ ਸੁਣਾਉਣ ਲਈ ਪ੍ਰੇਰਿਤ ਕਰਦਾ ਰਹੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਸੱਭਿਆਚਾਰ ਤੇ ਇਤਿਹਾਸ ਨਾਲ ਜੁੜੀਆਂ ਰਹਿਣ।

ਦੱਸ ਦੇਈਏ ਕਿ 'ਅਕਾਲ' ਗਿੱਪੀ ਗਰੇਵਾਲ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਰਿਹਾ ਹੈ। ਇੱਕ ਗਾਇਕ ਤੋਂ ਅਦਾਕਾਰ ਅਤੇ ਹੁਣ ਇੱਕ ਕੌਮੀ ਪੱਧਰ ਦੇ ਪੁਰਸਕਾਰ ਜੇਤੂ ਨਿਰਦੇਸ਼ਕ ਤੱਕ ਦਾ ਉਨ੍ਹਾਂ ਦਾ ਸਫ਼ਰ ਕਾਬਿਲ-ਏ-ਤਾਰੀਫ਼ ਹੈ। ਅੱਜ ਪੂਰੀ ਪੰਜਾਬੀ ਫਿਲਮ ਇੰਡਸਟਰੀ ਗਿੱਪੀ ਗਰੇਵਾਲ ਨੂੰ ਵਧਾਈਆਂ ਦੇ ਰਹੀ ਹੈ।

Advertisement
×