Gas Cylinders: ਰਸੋਈ ਗੈਸ ਸਿਲੰਡਰਾਂ ਵਿੱਚੋਂ ਪਾਣੀ ਨਿਕਲਿਆ
ਸਥਾਨਕ ਗੁਰੂ ਗੋਬਿੰੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋ ਮਾਰਕੀਟ ਵਿੱਚ ਸਥਿਤ ਗੈਸ ਏਜੰਸੀ ਵੱੱਲੋਂ ਵੇਚੇ ਸਿਲੰਡਰਾਂ ਵਿੱੱਚੋਂ ਗੈਸ ਦੀ ਥਾਂ ਪਾਣੀ ਨਿਕਲਿਆ ਹੈ। ਇਸ ਕਾਰ ਰੋਹ ਵਿੱਚ ਆਏ ਲੋਕਾਂ ਨੇ ਗੈਸ ਏਜੰਸੀ ਅੱਗੇ ਸਿਲੰਡਰਾਂ ਸਣੇ ਧਰਨਾ ਦਿੱਤਾ। ਇਸ...
ਸਥਾਨਕ ਗੁਰੂ ਗੋਬਿੰੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋ ਮਾਰਕੀਟ ਵਿੱਚ ਸਥਿਤ ਗੈਸ ਏਜੰਸੀ ਵੱੱਲੋਂ ਵੇਚੇ ਸਿਲੰਡਰਾਂ ਵਿੱੱਚੋਂ ਗੈਸ ਦੀ ਥਾਂ ਪਾਣੀ ਨਿਕਲਿਆ ਹੈ। ਇਸ ਕਾਰ ਰੋਹ ਵਿੱਚ ਆਏ ਲੋਕਾਂ ਨੇ ਗੈਸ ਏਜੰਸੀ ਅੱਗੇ ਸਿਲੰਡਰਾਂ ਸਣੇ ਧਰਨਾ ਦਿੱਤਾ। ਇਸ ਦੌਰਾਨ ਏ ਐੱਫ ਐੱਸ ਓ ਰੂਪਨਗਰ ਰੇਣੂਕਾ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਫੀਲਡ ਅਫਸਰ ਨੇਹਾ ਮੌਕੇ ’ਤੇ ਪੁੱਜੇ।
ਅੱਜ ਬਾਅਦ ਦੁਪਹਿਰ ਆਰ ਟੀ ਪੀ ਕੋਆਪਰੇਟਿਵ ਗੈਸ ਏਜੰਸੀ ਅੱਗੇ ਧਰਨੇ ਦੌਰਾਨ ਪੁੱਜੇ ਥਰਮਲ ਪਲਾਂਟ ਦੀਆਂ ਜਥੇਬੰੰਦੀਆਂ ਦੇ ਆਗੂਆਂ ਜਗਵਿੰਦਰ ਸਿੰਘ, ਤਰੁਨ ਲੋਥਰਾ, ਬਸੰਤ ਕੁਮਾਰ, ਜਸਕਰਨ ਸਿੰਘ, ਸਰਵਣ ਕੁਮਾਰ, ਦਵਿੰਦਰ ਸਿੰਘ ਅਤੇ ਧਰਿੰਦਰ ਪਾਂਡੇ ਆਦਿ ਨੇ ਦੱਸਿਆ ਕਿ ਗੈਸ ਏਜੰਸੀ ਦੇ ਮੈਨੇਜਰ ਅਤੇ ਕਰਿੰਦਿਆਂ ਵੱਲੋਂ ਉਨ੍ਹਾਂ ਨੂੰ ਬੁਕਿੰਗ ਕਰਵਾਉਣ ਤੋਂ ਕਾਫ਼ੀ ਸਮਾਂ ਬਾਅਦ ਵੀ ਸਿਲੰਡਰ ਨਹੀਂ ਦਿੱਤੇ ਜਾਂਦੇ। ਸਿਲੰਡਰ ਡਿਲਿਵਰ ਕੀਤੇ ਬਿਨਾਂ ਹੀ ਡਿਲਿਵਰੀ ਦੇ ਮੈਸੇਜ ਆ ਰਹੇ ਹਨ। ਉਨ੍ਹਾਂ ਅਧਿਕਾਰੀਆਂ ਸਾਹਮਣੇ ਇੱਕ ਦਰਜਨ ਤੋਂ ਜ਼ਿਆਦਾ ਸਿਲੰਡਰਾਂ ਵਿੱਚੋਂ ਪਾਣੀ ਕੱੱਢ ਕੇ ਦਿਖਾਇਆ। ਖ਼ਪਤਕਾਰਾਂ ਨੇ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੂੰ ਇਹ ਵੀ ਸ਼ਿਕਾਇਤ ਕੀਤੀ ਕਿ ਏਜੰੰਸੀ ਪ੍ਰਬੰਧਕ ਨੁਕਸਦਾਰ ਸਿਲੰਡਰ ਬਦਲੀ ਵੀ ਨਹੀਂ ਕਰਦੇ।
ਇਸ ਦੌਰਾਨ ਅਧਿਕਾਰੀਆਂ ਵੱੱਲੋਂ ਕੀਤੀ ਜਾਂਚ ਦੌਰਾਨ ਲੋਕਾਂ ਵੱਲੋਂ ਲਾਏ ਦੋਸ਼ ਸਹੀ ਪਾਏ ਜਾਣ ਉਪਰੰੰਤ ਅਧਿਕਾਰੀਆਂ ਨੇ ਖ਼ਪਤਕਾਰਾਂ ਤੋਂ ਨੁਕਸਦਾਰ ਸਿਲੰਡਰ ਮੌਕੇ ’ਤੇ ਏਜੰਸੀ ਪ੍ਰਬੰੰਧਕਾਂ ਨੂੰ ਵਾਪਸ ਕਰਵਾਏ। ਏ ਐੱਫ ਐੱਸ ਓ ਰੇਣੂਕਾ ਨੇ ਦੱਸਿਆ ਖ਼ਾਮੀਆਂ ਸਬੰੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਏਜੰਸੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਗੈਸ ਏਜੰਸੀ ਦੇ ਮੈਨੇਜਰ ਦਲਬੀਰ ਸਿੰਘ ਨੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਧੜੇ ਵੱਲੋਂ ਜਾਣਬੁੱਝ ਕੇ ਏਜੰੰਸੀ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

