ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪੀੜਤਾਂ ਲਈ ਇਕੱਤਰ ਰਾਸ਼ੀ ਖਜ਼ਾਨਾ ਮੰਤਰੀ ਨੂੰ ਸੌਂਪੀ

ਮੁਹਾਲੀ ਪ੍ਰੈੱਸ ਕਲੱਬ ਲਈ ਜ਼ਮੀਨ ਅਲਾਟ ਕਰਾਉਣ ਲਈ ਗਮਾਡਾ ਨਾਲ ਮੀਟਿੰਗ ਜਲਦ: ਚੀਮਾ
Advertisement

ਮੁਹਾਲੀ ਪ੍ਰੈੱਸ ਕਲੱਬ ਨੇ ਪੰਜਾਬ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ 1.51 ਲੱਖ ਦੀ ਰਾਸ਼ੀ ਅੱਜ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਭੇਟ ਕੀਤੀ। ਖਜ਼ਾਨਾ ਮੰਤਰੀ ਚੀਮਾ ਮੁਹਾਲੀ ਪ੍ਰੈੱਸ ਕਲੱਬ ਵਿਚ ਵਿਧਾਇਕ ਕੁਲਵੰਤ ਸਿੰਘ ਨਾਲ ਪਹੁੰਚੇ। ਉਨ੍ਹਾਂ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੀ ਇਹ ਸਹਾਇਤਾ ਵਿਲੱਖਣ ਪਹਿਲ ਹੈ ਤੇ ਅਜਿਹੇ ਉਪਰਾਲੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਮੱਦਦਗਾਰ ਸਾਬਤ ਹੋ ਰਹੇ ਹਨ।

ਖਜ਼ਾਨਾ ਮੰਤਰੀ ਨੇ ਮੁਹਾਲੀ ਪ੍ਰੈੱਸ ਕਲੱਬ ਵੱਲੋਂ ਕਲੱਬ ਬਣਾਉਣ ਲਈ ਥਾਂ ਦੇਣ ਦੀ ਮੰਗ ਦੇ ਜਵਾਬ ਵਿਚ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਅਗਲੇ ਦਿਨਾਂ ਵਿਚ ਉਹ ਪੰਜਾਬ ਦੇ ਹਾਊਸਿੰਗ ਅਤੇ ਅਰਬਨ ਵਿਭਾਗ ਦੇ ਮੰਤਰੀ, ਗਮਾਡਾ ਤੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਿਸ ਵਿਚ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਪੰਜਾਬ ਦਾ ਸਭ ਤੋਂ ਆਧੁਨਿਕ ਤੇ ਉਦਯੋਗਿਕ ਤੇ ਵਪਾਰਿਕ ਕੇਂਦਰ ਵਜੋਂ ਉਭਰ ਰਿਹਾ ਸ਼ਹਿਰ ਹੈ ਜੋ ਕੌਮਾਂਤਰੀ ਏਅਰਪੋਰਟ, ਕ੍ਰਿਕਟ ਸਟੇਡੀਅਮ ਤੇ ਹਾਕੀ ਸਟੇਡੀਅਮ ਰਾਹੀਂ ਕੌਮਾਂਤਰੀ ਪੱਧਰ ਤੇ ਜੁੜਿਆ ਹੋਇਆ ਹੈ। ਮੀਡੀਆ ਦਾ ਵੱਡਾ ਕੇਂਦਰ ਹੋਣ ਕਾਰਨ ਮੁਹਾਲੀ ਵਿਚ ਪ੍ਰੈੱਸ ਕਲੱਬ ਦੀ ਹੋਂਦ ਜ਼ਰੂਰੀ ਹੈ, ਜੋ ਜਲਦੀ ਹੀ ਪੂਰੀ ਕੀਤੀ ਜਾਵੇਗੀ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਕੋਲ ਜਨਤਕ ਸੇਵਾਵਾਂ ਲਈ ਜ਼ਮੀਨ ਰਾਖਵੀਂ ਹੈ ਅਤੇ ਉਹ ਪ੍ਰੈੱਸ ਕਲੱਬ ਨੂੰ ਵੀ ਜ਼ਮੀਨ ਦੇ ਸਕਦੇ ਹਨ। ਮੁਹਾਲੀ ’ਚ ਪ੍ਰੈੱਸ ਕਲੱਬ ਬਨਣਾ ਚਾਹੀਦਾ ਹੈ ਤੇ ਉਹ ਪੂਰਾ ਜ਼ੋਰ ਲਗਾਉਣਗੇ। ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਮੁਹਾਲੀ ਪ੍ਰੈੱਸ ਕਲੱਬਕਿਰਾਏ ਦੀ ਕੋਠੀ ਵਿਚ ਚੱਲ ਰਿਹਾ ਹੈ।

Advertisement

Advertisement
Show comments