ਜ਼ੀਰਕਪੁਰ ਤੋਂ ਫ਼ਰਾਰ ਜੀਬੀਪੀ ਗਰੁੱਪ ਦੇ ਬਿਲਡਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਪੁਲੀਸ ਨੇ ਨਿਵੇਸ਼ਕਾਂ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ; ਨਿਵੇਸ਼ਕਾਂ ਦੀ ਅਧੂਰੇ ਪ੍ਰਾਜੈਕਟਾਂ ਵਿੱਚ ਲੱਗੀ ਭੀੜ

ਜ਼ੀਰਕਪੁਰ ਤੋਂ ਫ਼ਰਾਰ ਜੀਬੀਪੀ ਗਰੁੱਪ ਦੇ ਬਿਲਡਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਜੀਬੀਪੀ ਗਰੁੱਪ ਦੇ ਦਫਤਰ ਵਿੱਚ ਨਿਵੇਸ਼ਕਾਂ ਦੇ ਬਿਆਨ ਦਰਜ ਕਰਦੀ ਹੋਈ ਪੁਲੀਸ। -ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 24 ਸਤੰਬਰ

ਟਰਾਈਸਿਟੀ ਦੇ ਨਾਮੀ ਬਿਲਡਰ ਜੀਬੀਪੀ ਗਰੁੱਪ ਦੇ ਮਾਲਕ ਸਤੀਸ਼ ਗੁਪਤਾ ਖ਼ਿਲਾਫ਼ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲੀਸ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ। ਐੱਸਐੱਸਪੀ ਮੁਹਾਲੀ ਸਤਿੰਦਰ ਸਿੰਘ ਨੇ ਦੱਸਿਆ ਕਿ 15 ਦੇ ਕਰੀਬ ਲੋਕ ਉਨ੍ਹਾਂ ਕੋਲ ਜੀਬੀਪੀ ਗਰੁੱਪ ਖ਼ਿਲਾਫ਼ ਸ਼ਿਕਾਇਤ ਲੈ ਕੇ ਆਏ ਸੀ ਜਿਨ੍ਹਾਂ ਦੀ ਸ਼ਿਕਾਇਤ ’ਤੇ ਬਿਲਡਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ 25 ਤੋਂ 30 ਲੱਖ ਦੇ ਕਰੀਬ ਦੀ ਧੋਖਾਧੜੀ ਸਾਹਮਣੇ ਆਈ ਹੈ ਪਰ ਇਹ ਰਾਸ਼ੀ ਹੋਰ ਵਧਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਐੱਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਪੁਲੀਸ ਦੀ ਟੀਮ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜੀਬੀਪੀ ਗਰੁੱਪ ਦੇ ਜ਼ੀਰਕਪੁਰ, ਡੇਰਾਬੱਸੀ ਅਤੇ ਖਰੜ ਵਿੱਚ ਦਰਜਨਾਂ ਹਾਊਸਿੰਗ ਤੇ ਕਾਮਰਸ਼ੀਅਲ ਪ੍ਰਾਜੈਕਟ ਉਸਾਰੀ ਅਧੀਨ ਹਨ। ਇਨ੍ਹਾਂ ਪ੍ਰਾਜੈਕਟਾਂ ਵਿੱਚ ਹਜ਼ਾਰਾਂ ਨਿਵੇਸ਼ਕਾਂ ਵੱਲੋਂ ਕਰੋੜਾਂ ਰੁਪੲੇ ਫਲੈਟਾਂ, ਸ਼ੋਅਰੂਮਾਂ ਅਤੇ ਪਲਾਟਾਂ ਵਿੱਚ ਨਿਵੇਸ਼ ਕੀਤੇ ਹੋਏ ਹਨ। ਇਸ ਗਰੁੱਪ ਦੇ ਬਿਲਡਰ ਸਤੀਸ਼ ਗੁਪਤਾ, ਰਮਨ ਗੁਪਤਾ, ਪ੍ਰਦੀਪ ਗੁਪਤਾ ਅਤੇ ਅਨੁਪਮ ਗੁਪਤਾ ਲੰਘੇ ਕਈ ਦਿਨਾਂ ਤੋਂ ਫ਼ਰਾਰ ਚੱਲ ਰਹੇ ਹਨ। ਇਹ ਗੱਲ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਿਲਡਰ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਪਰਿਵਾਰਾਂ ਸਣੇ ਵਿਦੇਸ਼ ਫ਼ਰਾਰ ਹੋ ਗਏ ਹਨ। ਉਂਝ ਇਸ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਪੁਲੀਸ ਜਾਂਚ ਵਿੱਚ ਹੋਵੇਗਾ। ਇਸ ਬਿਲਡਰ ਦੇ ਜ਼ੀਰਕਪੁਰ ਵਿੱਚ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਤੇ ਸਿੰਘਪੁਰਾ ਚੌਕ ਨੇੜੇ ਸੈਂਟਰਮ ਨਾਂ ਤੋਂ ਕਾਮਰਸ਼ੀਅਲ ਪ੍ਰਾਜੈਕਟ ਉਸਾਰੀ ਅਧੀਨ ਹਨ ਜਿੱਥੇ ਵੱਡੀ ਗਿਣਤੀ ਵਿੱਚ ਸ਼ੋਅਰੂਮ ਹਨ। ਇਸ ਤੋਂ ਇਲਾਵਾ 200 ਫੁੱਟੀ ਏਅਰੋਸਿਟੀ ਰੋਡ ’ਤੇ ਏਥਨਜ਼ ਨਾਂ ਹੇਠ ਲਗਜ਼ਰੀ ਫਲੈਟ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਇਕ ਫਲੈਟ ਦੀ ਕੀਮਤ ਲੱਖਾਂ ਰੁਪਏ ਵਿੱਚ ਸੀ। ਇਸੇ ਤਰਾਂ ਪਿੰਡ ਦਿਆਲਪੁਰਾ ਵਿੱਚ ਇਕ ਰਿਹਾਇਸ਼ੀ ਕਲੋਨੀ ਕੱਟੀ ਗਈ ਹੈ। ਬਿਲਡਰ ਦੀਆਂ ਡੇਰਾਬੱਸੀ ਤੇ ਖਰੜ ’ਚ ਰਿਹਾਇਸ਼ੀ ਕਲੋਨੀਆਂ ਹਨ ਜੋ ਪੂਰੀ ਤਰ੍ਹਾਂ ਵੱਸ ਚੁੱਕੀਆਂ ਹਨ ਜਿੱਥੇ ਹੁਣ ਰੱਖ-ਰਖਾਓ ਦੀ ਸਮੱਸਿਆ ਪੈਦਾ ਹੋ ਗਈ ਹੈ।

ਮੋਟੀ ਕਮਾਈ ਦੇ ਚੱਕਰ ਵਿੱਚ ਲੁੱਟੇ ਗਏ ਨਿਵੇਸ਼ਕ

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਬਿਲਡਰ ਵੱਲੋਂ ਆਪਣੇ ਪ੍ਰਾਜੈਕਟਾਂ ਵਿੱਚ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਵਾਸਤੇ ਲੁਭਾਉਣ ਲਈ ਨਿਵੇਸ਼ ਕੀਤੀ ਜਾਣ ਵਾਲੀ ਰਕਮ ਬਦਲੇ ਪ੍ਰਾਜੈਕਟ ਪੂਰਾ ਹੋਣ ਤੱਕ ਹਰ ਮਹੀਨੇ ਤਕਰੀਬਨ ਇਕ ਫ਼ੀਸਦ ਦੀ ਗਰੰਟਿਡ ਵਿਆਜ ਦੇ ਰੂਪ ਵਿੱਚ ਰਿਟਰਨ ਦਿੱਤੀ ਜਾਂਦੀ ਸੀ। ਇਸੇ ਲਾਲਚ ਵਿੱਚ ਨਿਵੇਸ਼ਕ ਇਸ ਗਰੁੱਪ ਵਿੱਚ ਆਪਣੀ ਜ਼ਿੰਦਗੀ ਭਰ ਦੀ ਸਾਰੀ ਪੂੰਜੀ ਨਿਵੇਸ਼ ਕਰ ਰਹੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All