ਚੰਡੀਗੜ੍ਹ: ਸੇਂਟ ਜ਼ੇਵੀਅਰ ਸੀਨੀਅਰ ਸੈਕੰਡਰੀ ਸਕੂਲ ਦਾ ਸਥਾਪਨਾ ਦਿਵਸ ਅੱਜ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਨਰਸਰੀ ਅਤੇ ਕੇਜੀ ਦੇ ਵਿਦਿਆਰਥੀਆਂ ਦੇ ਡਾਂਸ ਨਾਲ ਕੀਤੀ। ਉਸ ਤੋਂ ਬਾਅਦ ਤਾਂਡਵ, ਬੌਲੀਵੁੱਡ, ਸਾਲਸਾ, ਹੀਪ-ਹੌਪ, ਲਾਵਣੀ ਅਤੇ ਵੱਖ-ਵੱਖ ਕਿਸਮ ਦੀ ਪੇਸ਼ਕਾਰੀ ਦਿੱਤੀ ਗਈ ਹੈ। ਸੇਂਟ ਜ਼ੇਵੀਅਰ ਗਰੁੱਪ ਆਫ਼ ਸਕੂਲ ਦੇ ਚੇਅਰੈਨ ਆਈ ਵੀਲੀਅਮ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। -ਟਨਸ