DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦੇਸ਼ੀ ਮਹਿਮਾਨਾਂ ਵੱਲੋਂ ਮੁੱਲਾਂਪੁਰ ਗਰੀਬਦਾਸ ਦਾ ਦੌਰਾ

ਸਕੂਲ ’ਚ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲਈ; ਮੰਦਰ ’ਚ ਮੱਥਾ ਟੇਕਿਆ

  • fb
  • twitter
  • whatsapp
  • whatsapp
featured-img featured-img
ਸਕੂਲ ’ਚ ਯਾਦਗਾਰੀ ਪੱਥਰ ਲਾਉਂਦੇ ਹੋਏ ਵਿਦੇਸ਼ੀ ਮਹਿਮਾਨ ਅਤੇ ਪਤਵੰਤੇ।
Advertisement
ਮੁੰਨਾ ਲਾਲ ਪੁਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਮੈਰੀ ਮੈਕਮਿਨ ਪੁਰੀ ਨੇ ਆਪਣੇ ਪੁੱਤਰ ਸੰਜੇ ਪੁਰੀ ਅਤੇ ਅਲੀਸ਼ਾ ਸਮੇਤ ਦੌਰਾ ਕੀਤਾ। ਇਸ ਮੌਕੇ ਪੁਰੀ ਟਰੱਸਟ ਡਿਵੈਲਪਮੈਂਟ ਦੇ ਚੇਅਰਮੈਨ ਅਰਵਿੰਦ ਪੁਰੀ ਅਤੇ ਉਪ ਚੇਅਰਮੈਨ ਹਿਮਾਂਸ਼ੂ ਪੁਰੀ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅਰਵਿੰਦ ਪੁਰੀ ਨੇ ਦੱਸਿਆ ਕਿ ਸਾਲ 2002 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨੱਥੂ ਰਾਮ ਪੁਰੀ ਨੇ ਆਪਣੇ ਪਿਤਾ ਮੁੰਨਾ ਲਾਲ ਪੁਰੀ ਦੀ ਯਾਦ ਵਿੱਚ ਇਸ ਸਕੂਲ ਦਾ ਉਦਘਾਟਨ ਕਰਵਾਇਆ ਸੀ।

ਸਕੂਲ ਦੀ ਪ੍ਰਿੰਸੀਪਲ ਜੋਤੀ ਸੋਨੀ ਨੇ ਦੱਸਿਆ ਕਿ ਪਿਛਲੇ 24 ਸਾਲਾਂ ਦੌਰਾਨ ਸਕੂਲ ਦੇ ਅਨੇਕਾਂ ਹੋਣਹਾਰ ਵਿਦਿਆਰਥੀਆਂ ਨੇ ਆਈ ਏ ਐੱਸ ਅਤੇ ਆਈ ਪੀ ਐੱਸ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਦਿਆਂ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮੈਰੀ ਮੈਕਮਿਨ ਪੁਰੀ ਨੇ ਸਕੂਲ ਦੀ ਤਰੱਕੀ ਵੇਖ ਕੇ ਖ਼ੁਸ਼ੀ ਅਤੇ ਮਾਣ ਪ੍ਰਗਟਾਇਆ।

Advertisement

ਇਸ ਦੌਰਾਨ ਆਏ ਮਹਿਮਾਨਾਂ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਖੇੜਾ ਮੰਦਰ ਸਮੇਤ ਹੋਰ ਪੁਰਾਤਨ ਥਾਵਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ, ਪੰਚ ਲਾਲ ਸਿੰਘ, ਗੌਰਵ ਸ਼ਰਮਾ, ਜਗਤਾਰ ਸਿੰਘ, ਪ੍ਰਿੰਸੀਪਲ ਜੋਤੀ ਸੋਨੀ, ਸਕੂਲ ਸਟਾਫ਼ ਅਤੇ ਰਿਸ਼ੀ ਕੁਮਾਰ ਗੁਪਤਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਮੁੰਨਾ ਲਾਲ ਪੁਰੀ ਅਤੇ ਕਾਲੀ ਚਰਨ ਦੇ ਬੇਟੇ ਦੇ ਯਾਦਗਾਰੀ ਪੱਥਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਸਮਾਗਮ ਦੇ ਅੰਤ ਵਿੱਚ ਸਕੂਲ ਵਿਹੜੇ ਵਿੱਚ ਪੌਦੇ ਵੀ ਲਾਏ ਗਏ।

Advertisement

Advertisement
×