DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Food Safety Department Raid: 400 ਰੁਪਏ ਵਾਲਾ ਘਿਓ 700 ’ਚ ਵੇਚਣ ਦੀ ਸੀ ਤਿਆਰੀ; ਲੁਧਿਆਣਾ ਵਿੱਚ ਫੂਡ ਸੇਫ਼ਟੀ ਵਿਭਾਗ ਨੇ ਕੀਤੀ ਕਾਰਵਾਈ

ਵਿਭਾਗ ਵੱਲੋਂ 3 ਹਜ਼ਾਰ ਲਿਟਰ ਦੇਸੀ ਘਿਓ ਜ਼ਬਤ; ਸੈਂਪਲ ਜਾਂਚ ਲਈ ਲੈਬ ਭੇਜੇ

  • fb
  • twitter
  • whatsapp
  • whatsapp
Advertisement

ਖਪਤਕਾਰਾਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਦੀਪ ਨਗਰ ਸਥਿਤ ਇੱਕ ਗੋਦਾਮ ਉੱਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਵਿਭਾਗ ਨੇ ਲਗਭਗ 3,000 ਲਿਟਰ ਦੇਸੀ ਗਾਂ ਦਾ ਘਿਓ ਜ਼ਬਤ ਕੀਤਾ ਹੈ। ਵਿਭਾਗੀ ਟੀਮ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਘਿਓ ਦੇ ਨਮੂਨੇ (ਸੈਂਪਲ) ਲੈਂਦਿਆਂ ਜਾਂਚ ਲਈ ਸਰਕਾਰੀ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ (ਲੈਬ) ਵਿੱਚ ਭੇਜ ਦਿੱਤੇ ਹਨ।

ਛਾਪੇਮਾਰੀ ਸਬੰਧੀ ਵੇਰਵੇ ਸਾਂਝੇ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ (ਫੂਡ ਸੇਫਟੀ) ਲੁਧਿਆਣਾ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਿਓ ਗੁਜਰਾਤ ਤੋਂ ਮੰਗਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਘਿਓ ਲਗਭਗ 400 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਖ਼ਰੀਦਿਆ ਗਿਆ ਸੀ, ਜਦੋਂਕਿ ਇਸ ਦੀ ਪੈਕਿੰਗ ਉੱਤੇ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐੱਮ.ਆਰ.ਪੀ.) 700 ਰੁਪਏ ਪ੍ਰਤੀ ਲਿਟਰ ਦਰਜ ਸੀ। ਵਿਭਾਗ ਵੱਲੋਂ ਇਸ ਮਾਮਲੇ ’ਚ ਖ਼ਰੀਦ ਬਿੱਲਾਂ, ਟਰਾਂਸਪੋਰਟ ਦਸਤਾਵੇਜ਼ਾਂ, ਪ੍ਰੋਡਕਟ ਲੇਬਲਿੰਗ ਅਤੇ ਹੋਰ ਜ਼ਰੂਰੀ ਰਿਕਾਰਡ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

Advertisement

ਡਾ. ਚਾਵਲਾ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਐੱਫ.ਐੱਸ.ਐੱਸ.ਏ.ਆਈ. (FSSAI) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਖਾਧ ਕਾਰੋਬਾਰੀ ਲਈ ਜਾਇਜ਼ ਲਾਇਸੰਸ/ਰਜਿਸਟਰ ਹੋਣਾ, ਸਾਫ਼-ਸਫ਼ਾਈ ਬਣਾਏ ਰੱਖਣਾ, ਸਹੀ ਲੇਬਲਿੰਗ ਅਤੇ ਖਾਧ ਮਾਪਦੰਡਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।

Advertisement

ਉਨ੍ਹਾਂ ਸਪੱਸ਼ਟ ਕੀਤਾ ਕਿ ਘਿਓ ਦੀ ਗੁਣਵੱਤਾ ਦਾ ਪੂਰਾ ਸੱਚ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ ਅਤੇ ਰਿਪੋਰਟ ਦੇ ਆਧਾਰ ’ਤੇ ਹੀ ਕਾਨੂੰਨ ਅਨੁਸਾਰ ਅਗਲੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ FSSAI ਤੋਂ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਹੀ ਖਾਣ-ਪੀਣ ਦਾ ਸਾਮਾਨ ਖ਼ਰੀਦਣ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਸੂਚਨਾ ਤੁਰੰਤ ਵਿਭਾਗ ਨੂੰ ਦੇਣ।

Advertisement
×