DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Food poisoning: ਦੁੱਧ ਪੀਣ ਨਾਲ ਬਿਮਾਰ ਮਰੀਜ਼ਾਂ ਦੀ ਗਿਣਤੀ 36 ਹੋਈ

ਮਰੀਜ਼ਾਂ ’ਚ ਆਪ ਆਗੂ ਜੁਝਾਰ ਮੁਲਤਾਨੀ ਵੀ ਸ਼ਾਮਲ

  • fb
  • twitter
  • whatsapp
  • whatsapp
featured-img featured-img
ਸੀ ਐੱਚ ਸੀ ਭਰਤਗੜ੍ਹ ਵਿਖੇ ਮਰੀਜ਼ਾਂ ਦਾ ਹਾਲ ਚਾਲ ਪੁੱਛਦੇ ਹੋਏ ਰਾਣਾ ਕੇ ਪੀ ਸਿੰਘ।
Advertisement
ਪਿੰਡ ਅਵਾਨਕੋਟ ’ਚ ਵੀਰਵਾਰ ਦੇਰ ਸ਼ਾਮ ਬਾਦਾਮਾਂ ਵਾਲਾ ਦੁੱਧ ਪੀਣ ਕਾਰਨ ਬਿਮਾਰ ਹੋਏ ਦੇ ਮਰੀਜ਼ਾਂ ਦੀ ਗਿਣਤੀ 36 ਤੱਕ ਪੁੱਜ ਗਈ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਸ਼ਾਮ ਨੂੰ ਪਿੰਡ ਅਵਾਨਕੋਟ ਉੱਪਰਲਾ ਤੇ ਪਿੰਡ ਅਵਾਨਕੋਟ ਹੇਠਲਾ ਦੇ ਵਸਨੀਕਾਂ ਵੱਲੋਂ ਭਾਖੜਾ ਨਹਿਰ ਦੇ ਕੰਢੇ ਯਾਦਗਾਰੀ ਗੁੰਬਦ ਕੋਲ ਮਾਤਾ ਨੈਣਾਂ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਲਗਾਏ ਲੰਗਰ ਵਿੱਚ ਬਾਦਾਮਾਂ ਵਾਲਾ ਦੁੱਧ ਛਕਿਆ ਸੀ, ਜਿਸ ਉਪਰੰਤ ਉਨ੍ਹਾਂ ਨੂੰ ਪੇਟ ਦਰਦ, ਉਲਟੀਆਂ ਤੇ ਦਸਤਾਂ ਦੀ ਸ਼ਿਕਾਇਤ ਹੋਣ ਲੱਗ ਪਈ। ਪਿੰੰਡ ਅਵਾਨਕੋਟ ਉਪੱਰਲਾ ਦੇ ਸਰਪੰਚ ਸੀਤਾ ਰਾਮ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਲੰਗਰ ਵਿੱਚ ਪ੍ਰਸਿੱਧ ਕੰਪਨੀ ਦਾ ਪੈਕਟਾਂ ਵਾਲਾ ਦੁੱਧ ਭੇਟ ਕੀਤਾ ਸੀ, ਜੋ ਸੇਵਾਦਾਰਾਂ ਨੇ ਸੁੱਕੇ ਮੇਵੇ ਪਾ ਕੇ ਸੰਗਤ ਨੂੰ ਵਰਤਾ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਵੇਲੇ ਬਾਹਰੀ ਲੋਕ ਘੱਟ ਸਨ ਅਤੇ ਦੁੱਧ ਛਕਣ ਵਾਲਿਆਂ ਵਿੱਚ ਜ਼ਿਆਦਾ ਗਿਣਤੀ ਅਵਾਨਕੋਟ ਹੇਠਲਾ ਦੇ ਵਸਨੀਕਾਂ ਦੀ ਸੀ। ਉੱਧਰ ਅੱਜ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸੀ ਐੱਚ ਸੀ ਭਰਤਗੜ੍ਹ ਵਿਖੇ ਪੁੱਜ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰੰਡ ਅਵਾਨਕੋਟ ਵਿਖੇ ਘਰ ਘਰ ਜਾ ਕੇ ਸਰਵੇੇਖਣ ਕੀਤਾ ਗਿਆ ਤੇ ਪਿੰਡ ਵਿੱਚ ਸਪਰੇਅ ਦਾ ਛਿੜਕਾ ਕੀਤਾ ਗਿਆ। ਉੱਧਰ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਦਿਨ ਤੱਕ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 24 ਸੀ ਅਤੇ ਸ਼ਾਮ ਤੱਕ ਇਹ ਗਿਣਤੀ 36 ਤੱਕ ਪੁੱਜ ਗਈ। ਸਿਵਲ ਸਰਜਨ ਡਾ. ਬੌਬੀ ਗੁਲਾਟੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ।

Advertisement

Advertisement
Advertisement
×