ਯੂਟੀ ਦੇ ਸਰਕਾਰੀ ਸਕੂਲਾਂ ਦੇ ਪੰਜ ਸੌ ਮੁਲਾਜ਼ਮਾਂ ਦੀ ਤਨਖ਼ਾਹ ਰੁਕੀ

ਯੂਟੀ ਦੇ ਸਰਕਾਰੀ ਸਕੂਲਾਂ ਦੇ ਪੰਜ ਸੌ ਮੁਲਾਜ਼ਮਾਂ ਦੀ ਤਨਖ਼ਾਹ ਰੁਕੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਸਤੰਬਰ

ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਕੰਟਰੈਕਟ ਅਧਿਆਪਕ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਚਾਰ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਤਨਖ਼ਾਹ ਜਾਰੀ ਨਾ ਹੋਣ ਦਾ ਕਾਰਨ ਆਊਟਸੋਰਸ ਕੰਪਨੀ ਦੇ ਠੇਕੇਦਾਰ ਵੱਲੋਂ ਕਮਿਸ਼ਨ ਮੰਗਣਾ ਹੈ।

ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ 154 ਅਧਿਆਪਕ ਠੇਕੇ 'ਤੇ ਪੜ੍ਹਾ ਰਹੇ ਹਨ ਜਿਨ੍ਹਾਂ ਨੂੰ 30,000 ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 350 ਦੇ ਕਰੀਬ ਤੀਜਾ ਤੇ ਚੌਥਾ ਦਰਜਾ ਮੁਲਾਜ਼ਮ ਕੰਮ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਯੂਟੀ ਦੇ ਸਰਕਾਰੀ ਵਿਭਾਗ ‘ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਆਈ ਟੀ ਇਨ ਚੰਡੀਗੜ੍ਹ’ (ਸਪਿੱਕ) ਨੇ ਠੇਕੇ 'ਤੇ ਸਾਲ 2008 ਵਿੱਚ ਰੱਖਿਆ ਸੀ ਤੇ ਉਦੋਂ ਤੋਂ ਇਹ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਇਸ ਵਾਰ ਵਿਭਾਗ ਨੇ ਜੈਮ ਪੋਰਟਲ ਰਾਹੀਂ ਅਧਿਆਪਕਾਂ ਦਾ ਠੇਕਾ ਪੰਚਕੂਲਾ ਦੀ ਕੰਪਨੀ ਨੂੰ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਅਧਿਆਪਕਾਂ ਨੂੰ ਵੱਖਰੇ ਵੱਖਰੇ ਸੱਦਿਆ ਤੇ ਕਮਿਸ਼ਨ ਦੀ ਮੰਗ ਕੀਤੀ।

ਇਨ੍ਹਾਂ ਅਧਿਆਪਕਾਂ ਨੇ ਅੱਜ ਦੁਬਾਰਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ ਹੈ। ਨਿਯਮਾਂ ਅਨੁਸਾਰ ਠੇਕਾ ਰੱਦ ਨਹੀਂ ਹੋ ਰਿਹਾ: ਯੂਟੀ ਵਿੱਚ ਕੰਟਰੈਕਟ ਕਰਮੀਆਂ ਨੂੰ ‘ਜੈਮ’ ਪੋਰਟਲ ਰਾਹੀਂ ਰੱਖਿਆ ਜਾਂਦਾ ਹੈ ਤੇ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੀ ਤਨਖ਼ਾਹ ਦਾ 0.01 ਫ਼ੀਸਦੀ ਠੇਕੇਦਾਰ ਨੂੰ ਵਿਭਾਗ ਵੱਲੋਂ ਅਦਾ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਠੇਕੇਦਾਰ ਮੁਲਾਜ਼ਮਾਂ ਤੋਂ ਪੈਸੇ ਮੰਗਦਾ ਹੈ ਤਾਂ ਇਹ ਠੇਕਾ ਰੱਦ ਕਰਨ ਦਾ ਨਿਯਮ ਹੈ ਪਰ ਵਿਭਾਗ ਨਾ ਹੀ ਠੇਕਾ ਰੱਦ ਕਰਵਾ ਰਿਹਾ ਹੈ ਤੇ ਨਾ ਹੀ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਹੋ ਰਹੀ ਹੈ।

ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਅਧਿਆਪਕਾਂ ਨੇ ਕੰਪਨੀ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਾਮਲਾ ਹੱਲ ਕਰਨ ਲਈ ਕਿਹਾ ਹੈ ਤੇ ਤਕਨੀਕੀ ਖਾਮੀ ਕਾਰਨ ਤਨਖ਼ਾਹ ਜਾਰੀ ਨਹੀਂ ਹੋ ਰਹੀ।

ਸਕੂਲ ਵੱਲੋਂ ਗੁਮਰਾਹ ਕਰਨ ਦੀ ਡੀਈਓ ਨੂੰ ਸ਼ਿਕਾਇਤ

ਇਥੋਂ ਦੇ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ-41 ਵਿਚ ਪੜ੍ਹਦੇ ਈਡਬਲਿਊਐਸ ਵਿਦਿਆਰਥੀ ਦੀ ਮਾਂ ਨੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਸਕੂਲ ਵਲੋਂ ਜ਼ਿਆਦਾ ਫੀਸ ਮੰਗਣ ਦੀ ਸ਼ਿਕਾਇਤ ਕੀਤੀ ਸੀ ਪਰ ਸਕੂਲ ਨੇ ਗੁੰਮਰਾਹ ਕਰਕੇ ਉਸ ਕੋਲੋਂ ਧੋਖੇ ਨਾਲ ਸ਼ਿਕਾਇਤ ਵਾਪਸੀ ’ਤੇ ਦਸਤਖਤ ਕਰਵਾ ਲਏ ਹਨ। ਉਸ ਨੇ ਦੱਸਿਆ ਕਿ ਸਕੂਲ ਵਲੋਂ ਉਸ ਨੂੰ ਫੋਨ ਕਰ ਕੇ ਬੁਲਾਇਆ ਗਿਆ ਕਿ ਉਸ ਦੇ ਬੱਚੇ ਦੀ ਫੀਸ ਮੁਆਫ ਕਰ ਦਿੱਤੀ ਗਈ ਹੈ ਤੇ ਉਹ ਇਸ ਅਰਜ਼ੀ ’ਤੇ ਦਸਤਖਤ ਕਰ ਦੇਵੇ। ਉਸ ਨੂੰ ਅੰਗਰੇਜ਼ੀ ਪੜ੍ਹਨੀ ਨਾ ਆਉਣ ਕਰ ਕੇ ਉਸ ਨੇ ਦਸਤਖਤ ਕਰ ਦਿੱਤੇ। ਜਦ ਉਸ ਨੇ ਘਰ ਆ ਕੇ ਦੇਖਿਆ ਤਾਂ ਸਕੂਲ ਵਲੋਂ ਲਿਖਿਆ ਗਿਆ ਸੀ ਕਿ ਉਸ ਨੇ ਗਲਤੀ ਨਾਲ ਸਕੂਲ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਜੋ ਵਾਪਸ ਲਈ ਜਾਂਦੀ ਹੈ। ਉਸ ਨੇ ਸਪਸ਼ਟ ਕੀਤਾ ਕਿ ਉਸ ਨੇ ਆਪਣੀ ਸ਼ਿਕਾਇਤ ਵਾਪਸ ਨਹੀਂ ਲਈ। ਇਸ ਕਰ ਕੇ ਸਕੂਲ ਖ਼ਿਲਾ਼ਫ ਕਾਰਵਾਈ ਕੀਤੀ ਜਾਵੇ।

9ਵੀਂ ਤੇ 11ਵੀਂ ਦੇ ਪਹਿਲੇ ਦਿਨ 1600 ਵਿਦਿਆਰਥੀ ਆਏ

ਯੂਟੀ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੇ 11ਵੀਂ ਦੇ ਵਿਦਿਆਰਥੀ ਅੱਜ ਪਹਿਲੇ ਦਿਨ ਸਕੂਲ ਆਏ ਪਰ ਪਹਿਲੇ ਦਿਨ ਲਗਪਗ ਸਾਰੇ ਸਰਕਾਰੀ ਸਕੂਲਾਂ ਵਿਚ ਹਾਜ਼ਰੀ ਘੱਟ ਰਹੀ। ਯੂਟੀ ਨੇ ਕੇਂਦਰ ਦੀਆਂ ਹਦਾਇਤਾਂ ’ਤੇ 21 ਸਤੰਬਰ ਤੋਂ ਸਕੂਲ ਖੋਲ੍ਹ ਦਿੱਤੇ ਸਨ ਪਰ ਉਸ ਵੇੇਲੇ ਤੋਂ ਸਿਰਫ 10ਵੀਂ ਤੇ 12ਵੀਂ ਦੇ ਹੀ ਵਿਦਿਆਰਥੀ ਸਕੂਲ ਆ ਰਹੇ ਸਨ। ਵਿਭਾਗ ਦੇ ਰਿਕਾਰਡ ਅਨੁਸਾਰ ਅੱਜ ਕਿਸੇ ਵੀ ਸਕੂਲ ਵਿਚ 15 ਤੋਂ ਵਧ ਬੱਚੇ ਆਪਣੇ ਸ਼ੰਕੇ ਦੂਰ ਕਰਨ ਨਹੀਂ ਆਏ। ਵਿਭਾਗ ਅਨੁਸਾਰ ਅੱਜ 1600 ਵਿਦਿਆਰਥੀ ਸਕੂਲ ਆਏ ਵਿਭਾਗ ਨੇ ਫੈਸਲਾ ਕੀਤਾ ਹੈ ਕਿ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ 29 ਸਤੰਬਰ ਤੋਂ ਸਵੇਰ ਵਾਲੇ ਸੈਸ਼ਨ ਜਦਕਿ 9ਵੀਂ ਤੇ 11ਵੀ  ਵਾਲੇ ਦੁਪਹਿਰ ਵਾਲੇ ਸੈਸ਼ਨ ਵਿਚ ਆਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...