ਕਤਲ ਮਾਮਲੇ ’ਚ ਮੁਲਜ਼ਮ ਦਾ ਪੰਜ ਰੋਜ਼ਾ ਰਿਮਾਂਡ
ਚਮਕੌਰ ਸਾਹਿਬ ਪੁਲੀਸ ਨੇ ਪਿੰਡ ਮਨਸੂਹਾ ਖੁਰਦ ਵਿੱਚ ਇੱਕ ਸ਼ੈੱਲਰ ਵਿੱਚ ਕੰਮ ਕਰਨ ਵਾਲੀ ਪਰਵਾਸੀ ਔਰਤ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 5 ਦਿਨ ਦੇ ਪੁਲੀਸ ਰਿਮਾਂਡ...
Advertisement
ਚਮਕੌਰ ਸਾਹਿਬ ਪੁਲੀਸ ਨੇ ਪਿੰਡ ਮਨਸੂਹਾ ਖੁਰਦ ਵਿੱਚ ਇੱਕ ਸ਼ੈੱਲਰ ਵਿੱਚ ਕੰਮ ਕਰਨ ਵਾਲੀ ਪਰਵਾਸੀ ਔਰਤ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀ ਐੱਸ ਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪਰਵਾਸੀ ਔਰਤ ਦੇ ਦਿਓਰ ਸਿਰਾਜ ਅਹਿਮਦ ਨੂਰੀ ਵਾਸੀ ਮੁਸਤਫ਼ਾ ਨਗਰ ਖੈਰਾਬਾਦ ਦੇ ਬਿਆਨ ਦੇ ਆਧਾਰ ’ਤੇ ਹੱਤਿਆ ਸਬੰਧੀ ਕੇਸ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਉਪਰੰਤ ਪੁਲੀਸ ਨੇ ਮੌਕੇ ’ਤੇ ਹੀ ਇੱਕ ਮੁਲਜ਼ਮ ਅਖਿਲੇਸ਼ ਕੁਮਾਰ ਯਾਦਵ ਵਾਸੀ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 5 ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ।
Advertisement
Advertisement
×

