ਭਾਜਪਾ ਦੀ ਨਵ-ਨਿਯੁਕਤ ਟੀਮ ਦੀ ਪਹਿਲੀ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਜੂਨ ਚੰਡੀਗੜ੍ਹ ਭਾਜਪਾ ਦੀ ਨਵ-ਨਿਯੁਕਤ ਸੂਬਾਈ ਇਕਾਈ ਦੀ ਪਹਿਲੀ ਮੀਟਿੰਗ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਦੀ ਅਗਵਾਈ ਹੇਠ ਸੈਕਟਰ-33 ਵਿੱਚ ਸਥਿਤ ਭਾਜਪਾ ਦਫ਼ਤਰ ਕਮਲਮ ਵਿੱਚ ਹੋਈ ਹੈ। ਇਸ ਦੌਰਾਨ ਪਾਰਟੀ ਦੇ ਜਥੇਬੰਧਕ ਢਾਂਚੇ ਦੀ ਮਜ਼ਬੂਤੀ ਅਤੇ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
Advertisement
ਚੰਡੀਗੜ੍ਹ ਭਾਜਪਾ ਦੀ ਨਵ-ਨਿਯੁਕਤ ਸੂਬਾਈ ਇਕਾਈ ਦੀ ਪਹਿਲੀ ਮੀਟਿੰਗ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਦੀ ਅਗਵਾਈ ਹੇਠ ਸੈਕਟਰ-33 ਵਿੱਚ ਸਥਿਤ ਭਾਜਪਾ ਦਫ਼ਤਰ ਕਮਲਮ ਵਿੱਚ ਹੋਈ ਹੈ। ਇਸ ਦੌਰਾਨ ਪਾਰਟੀ ਦੇ ਜਥੇਬੰਧਕ ਢਾਂਚੇ ਦੀ ਮਜ਼ਬੂਤੀ ਅਤੇ ਸੰਗਠਨ ਵਿੱਚ ਸੁਧਾਰ ਬਾਰੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ 11 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾਵੇ। ਇਸ ਮੀਟਿੰਗ ਵਿੱਚ ਪਾਰਟੀ ਦੇ ਨਵ-ਨਿਯੁਕਤ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ, ਭਰਤ ਕੁਮਾਰ, ਨਰੇਸ਼ ਪੰਚਾਲ ਅਤੇ ਇੰਦਰਾ ਸਿੰਘ, ਜਨਰਲ ਸਕੱਤਰ ਰਾਮਬੀਰ ਭੱਟੀ ਤੇ ਸੰਜੀਵ ਕੁਮਾਰ ਰਾਣਾ ਮੌਜੂਦ ਰਹੇ। ਇਸ ਤੋਂ ਇਲਾਵਾ ਸਕੱਤਰ ਸ਼ਸ਼ੀ ਸ਼ੰਕਰ ਤਿਵਾਰੀ, ਰੁਚੀ ਸ਼ੇਖਰੀ, ਮਨੀਸ਼ ਸ਼ਰਮਾ, ਸੋਨੀਆ ਦੁੱਗਲ, ਅਮਨਦੀਪ ਸਿੰਘ ਅਤੇ ਮੀਨਾਕਸ਼ੀ ਠਾਕੁਰ ਤੇ ਹੋਰਨਾਂ ਅਹੁਦੇਦਾਰ ਸ਼ਾਮਲ ਹੋਏ।
Advertisement