DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ ਵਿੱਚ ਪਹਿਲੀ ਕੌਮਾਂਤਰੀ ਮੈਰਾਥਨ ਅੱਜ

38 ਕੌਮਾਂਤਰੀ ਅਥਲੀਟਾਂ ਸਣੇ ਲਗਪਗ 3500 ਦੌਡ਼ਾਕ ਹੋਣਗੇ ਸ਼ਾਮਲ; ਕਟਾਰੀਆ ਵੀ ਲੈਣਗੇ ਹਿੱਸਾ; ਪ੍ਰਸ਼ਾਸਕ ਨੇ ਤਿਆਰੀਆਂ ਦਾ ਜਾਇਜ਼ਾ ਲਿਆ

  • fb
  • twitter
  • whatsapp
  • whatsapp
featured-img featured-img
ਮੈਰਾਥਨ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਹੋਏ ਅਥਲੀਟ।
Advertisement

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਚੰਡੀਗੜ੍ਹ ਕਲੱਬ ਵਿੱਚ ਪਹਿਲੀ ਕੌਮਾਂਤਰੀ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਤੋਂ ਲਗਪਗ 3500 ਅਥਲੀਟ ਸ਼ਾਮਲ ਹੋਣਗੇ, ਜਿਸ ਵਿੱਚ 38 ਕੌਮਾਂਤਰੀ ਅਥਲੀਟ ਵੀ ਸ਼ਾਮਲ ਹਨ। ਅਥਲੀਟਾਂ ਵੱਲੋਂ ਅੱਜ ਹੀ ਚੰਡੀਗੜ੍ਹ ਵਿੱਚ ਪਹੁੰਚ ਕੇ ਮੈਰਾਥਨ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਅੱਜ ਚੰਡੀਗੜ੍ਹ ਕਲੱਬ ਵਿੱਚ ਪਹੁੰਚ ਕੇ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਸ੍ਰੀ ਕਟਾਰੀਆ ਨੇ ਖੁਦ ਵੀ 5 ਕਿਲੋਮੀਟਰ ਦੀ ਮੈਰਾਥਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਯੂ ਟੀ ਪ੍ਰਸ਼ਾਸਕ ਨੇ ਅੱਜ ਮੈਰਾਥਨ ਦੀ ਟੀ-ਸ਼ਰਟ ਵੀ ਹਾਸਲ ਕੀਤੀ। ਜਾਣਕਾਰੀ ਅਨੁਸਾਰ ਮੈਰਾਥਨ ਵਿੱਚ 42.195 ਕਿਲੋਮੀਟਰ ਦੀ ਫੁੱਲ ਮੈਰਾਥਨ, 21 ਕਿਲੋਮੀਟਰ ਦੀ ਹਾਫ ਮੈਰਾਥਨ, 10 ਕਿਲੋਮੀਟਰ ਦੀ ਟਾਇਮਡ ਰਣ ਅਤੇ 5 ਕਿਲੋਮੀਟਰ ਦੌੜ ਸ਼ਾਮਲ ਹਨ। ਇਹ ਮੈਰਾਥਨ ਛੇ ਘੰਟਿਆਂ ਵਿੱਚ ਪੂਰੀ ਕਰਨੀ ਹੋਵੇਗੀ। ਮੈਰਾਥਨ ਦੀ ਸ਼ੁਰੂਆਤ ਚੰਡੀਗੜ੍ਹ ਕਲੱਬ ਤੋਂ ਕੀਤੀ ਜਾਵੇਗੀ, ਜੋ ਹਾਈ ਕੋਰਟ ਚੌਕ, ਰੌਕ ਗਾਰਡਨ, ਸੁਖਨਾ ਝੀਲ, ਝੀਲ ਕਲੱਬ, ਮਟਕਾ ਚੌਕ, ਟਰਾਂਸਪੋਰਟ ਲਾਈਟਾਂ, ਰੋਜ਼ ਗਾਰਡਨ ਰੋਡ, ਪੀ ਜੀ ਆਈ ਗੇਟ ਨੰਬਰ 3, ਲੇਜ਼ਰ ਵੈਲੀ ਅਤੇ ਮੁੱਖ ਮੰਤਰੀ ਨਿਵਾਸ ਦੇ ਚੌਕ ਤੋਂ ਹੁੰਦੀ ਹੋਈ ਚੰਡੀਗੜ੍ਹ ਕਲੱਬ ਵਿੱਚ ਸਮਾਪਤ ਹੋਵੇਗੀ। ਯੂ ਟੀ ਪ੍ਰਸ਼ਾਸਨ ਵੱਲੋਂ ਮੈਰਾਥਨ ਦੇ ਜੇਤੂਆਂ ਨੂੰ ਇੱਕ ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।

Advertisement

ਚੰਡੀਗੜ੍ਹ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ

ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਕੌਮਾਂਤਰੀ ਮੈਰਾਥਨ ਲਈ ਪਹਿਲੀ ਮਾਰਚ ਨੂੰ ਤੜਕੇ 3 ਵਜੇ ਤੋਂ ਸਵੇਰੇ 11 ਵਜੇ ਤੱਕ ਕਈ ਸੜਕਾਂ ਨੂੰ ਬੰਦ ਕੀਤਾ ਜਾਵੇਗਾ। ਇਸ ਦੌਰਾਨ ਕੈਂਬਵਾਲਾ ਤੇ ਕਾਂਸਲ ਵੱਲੋਂ ਉੱਤਰ ਮਾਰਗ ’ਤੇ ਜਾਣ ਵਾਲੀਆਂ ਸੜਕਾਂ ਬੰਦ ਰਹਿਣਗੀਆਂ। ਚੰਡੀਗੜ੍ਹ ਕਲੱਬ ਚੌਕ ਤੋਂ ਝੀਲ ਵੱਲ ਜਾਣ ਵਾਲੀ ਸੜਕ ਵੀ ਬੰਦ ਰਹੇਗੀ। ਨਿਊ ਬੈਰੀਕੇਡ ਚੌਕ ਤੋਂ ਪੁਰਾਣੇ ਬੈਰੀਕੇਡ ਚੌਕ ਤੱਕ ਅਤੇ ਸੈਕਟਰ 4, 5 ਤੇ ਐੱਮ ਐੱਲ ਏ ਹੋਸਟਲ ਤੋਂ ਉੱਤਰ ਮਾਰਗ ਵੱਲ ਜਾਣ ਵਾਲੀ ਸੜਕਾਂ ਨੂੰ ਵੀ ਬੰਦ ਕੀਤਾ ਜਾਵੇਗਾ। ਇਸੇ ਤਰ੍ਹਾਂ ਸੈਕਟਰ 27-28 ਲਾਈਟ ਪੁਆਇੰਟ ਤੋਂ ਸੈਕਟਰ 26 ਅਨਾਜ ਮੰਡੀ ਅਤੇ ਮੱਧ ਮਾਰਗ ’ਤੇ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਪੀ ਜੀ ਆਈ ਵੱਲ ਜਾਣ ਵਾਲੀ ਸੜਕ ਦਾ ਇੱਕ ਪਾਸਾ ਬੰਦ ਕੀਤਾ ਜਾਵੇਗਾ।

Advertisement

ਪੀ ਜੀ ਆਈ ਦੇ ਦੋ ਗੇਟ ਬੰਦ ਰੱਖਣ ਦਾ ਐਲਾਨ

ਚੰਡੀਗੜ੍ਹ (ਕੁਲਦੀਪ ਸਿੰਘ): ਪੀ ਜੀ ਆਈ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਾਲੇ ਪਾਸੇ ਦੋਵੇਂ ਮੇਨ ਗੇਟ ਪਹਿਲੀ ਮਾਰਚ ਨੂੰ ਹੋਣ ਵਾਲੀ ਕੌਮਾਂਤਰੀ ਮੈਰਾਥਨ ਕਾਰਨ ਅਸਥਾਈ ਤੌਰ ’ਤੇ ਬੰਦ ਰਹਿਣਗੇ। ਪੀ ਜੀ ਆਈ ਪ੍ਰਬੰਧਨ ਵੱਲੋਂ ਮੇਨ ਗੇਟ ਅਤੇ ਸੀ ਟੀ ਯੂ ਬਸ ਸਟੈਂਡ ਵਾਲੇ ਪਾਸੇ ਨਹਿਰੂ ਹਸਪਤਾਲ ਵਾਲੇ ਗੇਟ ਰਾਹੀਂ ਅੰਦਰ ਆਉਣ ਵਾਲੇ ਸਾਰੇ ਵਿਅਕਤੀਆਂ ਅਤੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੈਕਟਰ 11 ਵਾਲੇ ਪਾਸਿਓਂ ਅਤੇ ਕੈਂਪਸ ਗੇਟਾਂ ਰਾਹੀਂ ਪੀ ਜੀ ਆਈ ਅੰਦਰ ਦਾਖ਼ਲ ਹੋ ਸਕਦੇ ਹਨ। ਉਕਤ ਦੋਵੇਂ ਗੇਟ ਪਹਿਲੀ ਮਾਰਚ ਨੂੰ ਤੜਕੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਬੰਦ ਰਹਿਣਗੇ।

Advertisement
×