DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Firing in Chandigarh: ਮਕਾਨ ਦਾ ਕਬਜ਼ਾ ਲੈਣ ਪੁੱਜੀ ਔਰਤ ’ਤੇ ਵਕੀਲ ਨੇ ਗੋਲੀ ਚਲਾਈ

ਇੱਥੋਂ ਦੇ ਸੈਕਟਰ 42 ਸਥਿਤ ਘਰ ਦਾ ਕਬਜ਼ਾ ਲੈਣ ਪਹੁੰਚੀ ਔਰਤ ’ਤੇ ਕਿਰਾਏਦਾਰ ਵਕੀਲ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਔਰਤ ਦੇ ਸਿਰ ਕੋਲੋਂ ਲੰਘ ਗਈ, ਪਰ ਗੋਲੀ ਦੇ ਛੱਰੇ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਉਸ...

  • fb
  • twitter
  • whatsapp
  • whatsapp
featured-img featured-img
ਐਡਵੋਕੇਟ ਜੇ ਪੀ ਐੱਸ ਚੱਢਾ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ ਪੁਲੀਸ। -ਫੋਟੋ: ਵਿੱਕੀ ਘਾਰੂ
Advertisement

ਇੱਥੋਂ ਦੇ ਸੈਕਟਰ 42 ਸਥਿਤ ਘਰ ਦਾ ਕਬਜ਼ਾ ਲੈਣ ਪਹੁੰਚੀ ਔਰਤ ’ਤੇ ਕਿਰਾਏਦਾਰ ਵਕੀਲ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਔਰਤ ਦੇ ਸਿਰ ਕੋਲੋਂ ਲੰਘ ਗਈ, ਪਰ ਗੋਲੀ ਦੇ ਛੱਰੇ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ, ਜੋ ਸੈਕਟਰ 19 ਵਿੱਚ ਰਹਿੰਦੀ ਹੈ। ਉੱਧਰ, ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਐਡਵੋਕੇਟ ਜੇ ਪੀ ਐੱਸ ਚੱਢਾ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਦੁਪਹਿਰ ਦੀ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੇ ਥਾਣਾ ਸੈਕਟਰ 36 ਦੀ ਪੁਲੀਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀ ਐੱਸ ਪੀ ਧੀਰਜ ਕੁਮਾਰ ਨੇ ਕਿਹਾ ਕਿ ਪੀੜਤਾ ਮਨਵਿੰਦਰ ਕੌਰ ਦਾ ਜੇ ਪੀ ਐੱਸ ਚੱਢਾ ਨਾਲ ਮਕਾਨ ਖਾਲੀ ਕਰਾਉਣ ਦਾ ਵਿਵਾਦ ਚੱਲ ਰਿਹਾ ਸੀ। ਪੀੜਤਾ ਘਰ ਖਾਲੀ ਕਰਾਉਣਾ ਚਾਹੁੰਦੀ ਸੀ, ਪਰ ਜੇ ਪੀ ਐੱਸ ਚੱਢਾ ਘਰ ਕਿਰਾਏ ’ਤੇ ਲੈਣ ਤੋਂ ਬਾਅਦ ਖਾਲੀ ਕਰਨ ਲਈ ਤਿਆਰ ਨਹੀਂ। ਇਸੇ ਲਈ ਪੀੜਤਾ ਅੱਜ ਅਦਾਲਤ ਦੇ ਆਦੇਸ਼ਾਂ ਨਾਲ ਪੁਲੀਸ ਸਣੇ ਘਰ ਦਾ ਕਬਜ਼ਾ ਲੈਣ ਗਈ ਸੀ। ਇਸੇ ਦੌਰਾਨ ਪੀੜਤਾ ਨੇ ਘਰ ਦਾ ਦਰਵਾਜ਼ਾ ਖੜਕਾਇਆ ਜੋ ਅੰਦਰੋਂ ਬੰਦ ਸੀ। ਅਦਾਲਤ ਦੇ ਆਦੇਸ਼ਾਂ ਵਿੱਚ ਸਪਸ਼ਟ ਸੀ ਕਿ ਘਰ ਨੂੰ ਜੇ ਜਿੰਦਰਾ ਲੱਗਿਆ ਹੋਵੇ ਤਾਂ ਇਸ ਨੂੰ ਤੋੜ ਕੇ ਕਬਜ਼ਾ ਲਿਆ ਜਾਵੇ। ਇਸ ’ਤੇ ਪੁਲੀਸ ਨੇ ਘਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਜੇ ਪੀ ਐੱਸ ਚੱਢਾ ਨੇ ਆਪਣੀ ਲਾਇਸੈਂਸੀ ਦੁਨਾਲੀ ਨਾਲ ਮਨਵਿੰਦਰ ਕੌਰ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਗੱਲੀ ਮਨਵਿੰਦਰ ਕੌਰ ਦੇ ਸਿਰ ਕੋਲੋਂ ਲੰਘ ਗਈ, ਪਰ ਗੋਲੀ ਦੇ ਛੱਰਿਆਂ ਕਾਰਨ ਉਸ ਦੇ ਚਿਹਰੇ ’ਤੇ ਜ਼ਖ਼ਮ ਹੋ ਗਏ।

Advertisement

ਥਾਣਾ ਸੈਕਟਰ 36 ਦੀ ਪੁਲੀਸ ਨੇ ਮੁਲਜ਼ਮ ਜੇ ਪੀ ਐੱਸ ਚੱਢਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

ਚੱਢਾ ਪਰਿਵਾਰ ਵੱਲੋਂ 36 ਸਾਲਾਂ ਤੋਂ ਮਕਾਨ ਵਿੱਚ ਰਹਿਣ ਦਾ ਦਾਅਵਾ

ਮੁਲਜ਼ਮ ਦੇ ਪੁੱਤ ਧਰੁਵਵੰਸ਼ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ 36 ਸਾਲਾਂ ਤੋਂ ਮਕਾਨ ਵਿੱਚ ਰਹਿ ਰਿਹਾ ਹੈ। ਮਨਵਿੰਦਰ ਕੌਰ ਨੇ ਘਰ ’ਤੇ ਕੇਸ ਕੀਤਾ ਹੋਇਆ ਅਤੇ ਉਹ ਵੀ ਅਦਾਲਤੀ ਆਦੇਸ਼ਾਂ ’ਤੇ ਘਰ ਵਿੱਚ ਰਹਿ ਰਹੇ ਹਨ। ਅੱਜ ਮਨਵਿੰਦਰ ਕੌਰ ਨੇ ਕੁਝ ਨੌਜਵਾਨਾਂ ਨਾਲ ਘਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ 67 ਸਾਲਾ ਪਿਤਾ ਘਰ ਵਿੱਚ ਇਕੱਲੇ ਸਨ।

Advertisement
×