DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fire Incident: Baltana Furniture Market ਵਿੱਚ ਭਿਆਨਕ ਅੱਗ ਕਾਰਨ 14 ਦੁਕਾਨਾਂ ਸੜ ਕੇ ਸੁਆਹ, ਕਰੋੜਾਂ ਦਾ ਨੁਕਸਾਨ

14 ਦੁਕਾਨਾਂ ਅਤੇ ਸਟੋਰ ਸੜ ਕੇ ਸੁਆਹ; ਦੁਕਾਨਾਂ ਵਿੱਚ ਪਏ ਥਿਨਰ ਕਾਰਨ ਮਿੰਟਾਂ ਵਿੱਚ ਅੱਗ ਫੈਲੀ

  • fb
  • twitter
  • whatsapp
  • whatsapp
featured-img featured-img
ਫਰਨੀਚਰ ਮਾਰਕੀਟ ਵਿੱਚ ਅੱਗ ਕਾਰਨ ਨੁਕਸਾਨਿਆ ਸਾਮਾਨ। -ਫੋਟੋ: ਰਵੀ ਕੁਮਾਰ
Advertisement

ਬਲਟਾਣੇ ਦੀ ਫਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਕਰੀਬ 4:30 ਵਜੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ 14 ਦੁਕਾਨਾਂ ਅਤੇ ਸਟੋਰ ਸੜ ਕੇ ਸੁਆਹ ਹੋ ਗਏ। ਮਹਿਜ਼ 15 ਮਿੰਟਾਂ ਦੇ ਅੰਦਰ ਹੀ ਸਮੁੱਚੀ ਮਾਰਕੀਟ ਇਸ ਦੀਆਂ ਲਾਟਾਂ ਦੀ ਲਪੇਟ ਵਿੱਚ ਆ ਗਈ। ਇਸ ਦੌਰਾਨ ਦੁਕਾਨਾਂ ਅਤੇ ਸਟੋਰਾਂ ਵਿੱਚ ਰੱਖੀ ਮਹਿੰਗੀ ਮਸ਼ੀਨਰੀ, ਵਿਕਰੀ ਲਈ ਤਿਆਰ ਪਿਆ ਫਰਨੀਚਰ, ਮਾਡਿਊਲਰ ਰਸੋਈ ਦਾ ਸਾਮਾਨ ਅਤੇ ਵੱਡੀ ਮਾਤਰਾ ਵਿੱਚ ਪਿਆ ਕੱਚਾ ਮਾਲ ਸੜ ਜਾਣ ਕਾਰਨ ਕਾਰੋਬਾਰੀਆਂ ਦਾ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਦੁਕਾਨਾਂ ਅਤੇ ਸਟੋਰਾਂ ਅੰਦਰ ਫਰਨੀਚਰ ਦੇ ਕੰਮ ਲਈ ਰੱਖੇ ਥਿਨਰ ਕਾਰਨ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਘਟਨਾ ਵੇਲੇ ਮੌਕੇ ’ਤੇ ਮੌਜੂਦ ਕਾਰੀਗਰ ਬ੍ਰਿਜੇਸ਼ ਨੇ ਦੱਸਿਆ ਕਿ ਉਹ ਰਾਤ ਦੀ ਡਿਊਟੀ ਦੌਰਾਨ ਕਾਰਖਾਨੇ ਵਿੱਚ ਫਰਨੀਚਰ ਤਿਆਰ ਕਰਨ ਦਾ ਕੰਮ ਕਰ ਰਿਹਾ ਸੀ ਕਿ ਬਿਜਲੀ ਦੇ ਸ਼ਾਰਟ ਸਰਕਟ ਮਗਰੋਂ ਅਚਾਨਕ ਅੱਗ ਭੜਕ ਉੱਠੀ। ਅੱਗ ਦੀ ਲਪੇਟ ਵਿੱਚ ਮਾਡਿਊਲਰ ਰਸੋਈ ਬਣਾਉਣ ਵਾਲੀ ਕਰੀਬ 25 ਲੱਖ ਰੁਪਏ ਦੀ ਮਸ਼ੀਨ ਸਮੇਤ ਕਈ ਹੋਰ ਕੀਮਤੀ ਉਪਕਰਨ ਵੀ ਆ ਗਏ। ਇਸ ਤੋਂ ਇਲਾਵਾ ਉੱਥੇ ਖੜ੍ਹੇ 3 ਤੋਂ 4 ਦੋਪਹੀਆ ਵਾਹਨ ਵੀ ਸੜ ਗਏ।

Advertisement

ਅੱਗ ’ਤੇ ਕਾਬੂ ਪਾਉਣ ਲਈ ਜ਼ੀਰਕਪੁਰ ਤੋਂ ਇਲਾਵਾ ਡੇਰਾਬੱਸੀ, ਮੁਹਾਲੀ, ਪੰਚਕੂਲਾ ਅਤੇ ਏਅਰਫੋਰਸ ਸਟੇਸ਼ਨ ਤੋਂ ਕਰੀਬ 12 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਬੁਲਾਈਆਂ ਗਈਆਂ। ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਨੇ ਕਰੀਬ ਢਾਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਰਾਹਤ ਵਾਲੀ ਗੱਲ ਇਹ ਰਹੀ ਕਿ ਮਾਰਕੀਟ ਦੇ ਅੰਦਰ ਰੱਖੇ 3-4 ਗੈਸ ਸਿਲੰਡਰ ਧਮਾਕੇ ਤੋਂ ਬਚ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦਿਆਂ ਨਾਲ ਲੱਗਦੀ ਮਾਰਕੀਟ ਦੀਆਂ ਕਰੀਬ 20 ਦੁਕਾਨਾਂ ਨੂੰ ਵੀ ਅੱਗ ਦੀ ਲਪੇਟ ਵਿੱਚ ਆਉਣ ਤੋਂ ਸੁਰੱਖਿਅਤ ਬਚਾ ਲਿਆ। ਫਾਇਰ ਬ੍ਰਿਗੇਡ ਜ਼ੀਰਕਪੁਰ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ 4:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਵੱਖ-ਵੱਖ ਥਾਵਾਂ ਤੋਂ ਗੱਡੀਆਂ ਮੰਗਵਾ ਕੇ ਢਾਈ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ।

Advertisement

ਸੁਰੱਖਿਆ ਪ੍ਰਬੰਧਾਂ ’ਤੇ ਸਵਾਲ

ਸਾਲ 2024 ਵਿੱਚ ਵੀ ਇਸੇ ਥਾਂ ਲੱਗੀ ਅੱਗ ਕਾਰਨ 24 ਦੁਕਾਨਾਂ ਸੜ ਗਈਆਂ ਸਨ। ਇਸ ਦੇ ਬਾਵਜੂਦ ਮੁੜ ਉਸੇ ਥਾਂ ਕਾਰੋਬਾਰ ਸ਼ੁਰੂ ਹੋਣ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਗਾਹਕਾਂ ਤੋਂ ਪੇਸ਼ਗੀ ਰਕਮ ਲੈ ਕੇ ਸਾਮਾਨ ਤਿਆਰ ਕੀਤਾ ਹੋਇਆ ਸੀ, ਜਿਸ ਦੀ ਡਿਲਿਵਰੀ ਹੋਣੀ ਹਾਲੇ ਬਾਕੀ ਸੀ। ਇਸ ਹਾਦਸੇ ਵਿੱਚ ਕਈ ਕਾਰੋਬਾਰੀਆਂ ਦਾ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

Advertisement
×