DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਮੀਨ ਐਕੁਆਇਰ ਕਰਨ ਲਈ ਆਖ਼ਰੀ ਜਨਤਕ ਸੁਣਵਾਈ ਸ਼ੁਰੂ

ਭੌਂ ਪ੍ਰਾਪਤੀ ਕੁਲੈਕਟਰ ਨੇ ਕਿਸਾਨਾਂ ਦੇ ਇਤਰਾਜ਼ ਸੁਣੇ; ਪਿੰਡ ਬਡ਼ੀ ਦੇ ਕਿਸਾਨਾਂ ਨੇ ਸਪੱਸ਼ਟੀਕਰਨ ਮੰਗੇ

  • fb
  • twitter
  • whatsapp
  • whatsapp
featured-img featured-img
ਕਿਸਾਨਾਂ ਦੀ ਸੁਣਵਾਈ ਕਰਦੇ ਹੋਏ ਭੌਂ ਪ੍ਰਾਪਤੀ ਕੁਲੈਕਟਰ ਅਤੇ ਹੋਰ ਅਧਿਕਾਰੀ। -ਫੋਟੋ: ਚਿੱਲਾ
Advertisement

ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਦੀਆਂ ਛੇ ਪਾਕਿਟਾਂ ਈ, ਐੱਫ਼, ਜੀ, ਐੱਚ, ਆਈ ਅਤੇ ਜੇ ਲਈ ਅੱਠ ਪਿੰਡਾਂ ਬੜੀ, ਕੁਰੜੀ, ਮਟਰਾਂ, ਸਿਆਊ, ਪੱਤੋਂ, ਬਾਕਰਪੁਰ, ਕਿਸ਼ਨਪੁਰਾ ਤੇ ਛੱਤ ਦੀ 3536 ਏਕੜ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਅੰਤਿਮ ਪੜਾਅ ਵਿਚ ਦਾਖ਼ਲ ਹੋ ਗਈ ਹੈ। ਗਮਾਡਾ ਨੇ ਜ਼ਮੀਨ ਦੀ ਮਲਕੀਅਤ ਨੰਬਰਾਂ ਆਦਿ ਦੇ ਵੇਰਵਿਆਂ ਲਈ ਜ਼ਮੀਨ ਮਾਲਕਾਂ ਤੋਂ ਸਮੁੱਚੀ ਜਾਣਕਾਰੀ ਹਾਸਿਲ ਕਰਨ ਲਈ ਜਨਤਕ ਸੁਣਵਾਈ ਆਰੰਭ ਦਿੱਤੀ ਹੈ।

ਅੱਜ ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਪਿੰਡ ਬੜੀ ਦੇ ਕਿਸਾਨਾਂ ਤੋਂ ਜ਼ਮੀਨਾਂ ਦੇ ਵੇਰਵੇ ਇਕੱਤਰ ਕਰਨ ਤੇ ਇਤਰਾਜ਼ ਸੁਣਨ ਲਈ ਪੁੱਡਾ ਭਵਨ ’ਚ ਸੁਣਵਾਈ ਕੀਤੀ ਗਈ। ਕਮਲਜੀਤ ਸਿੰਘ ਕੰਮਾ, ਦੀਦਾਰ ਸਿੰਘ ਨੰਬਰਦਾਰ ਬੜੀ ਅਤੇ ਕਈਂ ਹੋਰਨਾਂ ਨੇ ਦੱਸਿਆ ਕਿ ਗਮਾਡਾ ਵੱਲੋਂ ਭਰੇ ਗਏ ਕਿਸਾਨਾਂ ਦੇ ਫ਼ਾਰਮਾਂ ਵਿਚ ਦਰਜ ਇੰਦਰਾਜ਼ਾਂ ਵਿਚੋਂ ਕਈ ਖਾਲੀ ਛੱਡੇ ਗਏ ਹਨ, ਜਿਸ ਕਾਰਨ ਕਿਸਾਨਾਂ ਲਈ ਬਾਅਦ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕਿਸਾਨਾਂ ਨੇ ਐੱਲ ਏ ਸੀ ਤੋਂ ਸਾਰੇ ਇੰਦਰਾਜ਼ਾਂ ਦੇ ਖਾਨਿਆਂ ਵਿੱਚ ਪੂਰੀ ਅਤੇ ਮੁਕੰਮਲ ਜਾਣਕਾਰੀ ਦਰਜ ਕੀਤੇ ਜਾਣ ਦੀ ਮੰਗ ਕੀਤੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਐੱਲ ਏ ਸੀ ਤੋਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਬਦਲੇ ਦਿੱਤੀ ਜਾਣ ਵਾਲੀ ਲੈਂਡ ਪੂਲਿੰਗ ਦੇ ਇਵਜ਼ ਵਜੋਂ ਦਿੱਤੇ ਜਾਣ ਵਾਲੇ ਰਿਹਾਇਸ਼ੀ ਅਤੇ ਵਪਾਰਿਕ ਪਲਾਟਾਂ ਬਾਰੇ ਜਾਣਕਾਰੀ ਪਹਿਲਾਂ ਮੁਹੱਈਆ ਕਰਵਾਈ ਜਾਵੇ। ਕਿਸਾਨਾਂ ਨੂੰ ਮੁੱਖ ਸਥਾਨਾਂ ਉੱਤੇ ਦਿੱਤੇ ਜਾਣ ਵਾਲੇ ਵਪਾਰਕ ਸ਼ੋਅ ਰੂਮਾਂ ਤੇ ਬੂਥਾਂ ਦੇ ਪਲਾਟਾਂ ਬਾਰੇ ਵੀ ਨਕਸ਼ੇ ਮੁਹੱਈਆ ਕਰਾਏ ਜਾਣ। ਕਿ ਉਨ੍ਹਾਂ ਦੀਆਂ ਜ਼ਮੀਨਾਂ ਦੇ ਉਦੋਂ ਤੱਕ ਐਵਾਰਡ ਨਾ ਸੁਣਾਏ ਜਾਣ, ਜਦੋਂ ਤੱਕ ਉਨ੍ਹਾਂ ਦੇ ਸਮੁੱਚੇ ਇਤਰਾਜ਼ ਦੂਰ ਨਹੀਂ ਹੋ ਜਾਂਦੇ।

Advertisement

Advertisement
Advertisement
×