DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਖ਼ੁਦ ਨੂੰ ਵਧੀਆ ਮਹਿਸੂਸ ਕਰਨਾ ਹੀ ਮੇਰੇ ਲਈ ਖ਼ੂਬਸੂਰਤੀ ਹੈ..’; ਪੋਸਟਪਾਰਟਮ ਟਰੋਲਿੰਗ ਵਿਚਾਲੇ Katrina Kaif ਦਾ ਬਿਆਨ

ਸੋਸ਼ਲ ਮੀਡੀਆ ’ਤੇ ਭਾਰ ਵਧਣ ਕਾਰਨ ਟਰੋਲ ਹੋਈ ਅਦਾਕਾਰਾ ਨੇ ਦੱਸਿਆ ਆਪਣਾ ਨਵਾਂ ਨਜ਼ਰੀਆ

  • fb
  • twitter
  • whatsapp
  • whatsapp
featured-img featured-img
ਖ਼ੁਦ ਨੂੰ ਵਧੀਆ ਮਹਿਸੂਸ ਕਰਨਾ ਹੀ ਮੇਰੇ ਲਈ ਖ਼ੂਬਸੂਰਤੀ ਹੈ- katrina kaif
Advertisement

ਬੱਚੇ ਦੇ ਜਨਮ ਤੋਂ ਬਾਅਦ ਵਧੇ ਵਜ਼ਨ (ਪੋਸਟਪਾਰਟਮ ਵੇਟ) ਕਾਰਨ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰ ਰਹੀ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਇੱਕ ਇੰਟਰਵਿਊ ਦੌਰਾਨ ‘ਖ਼ੂਬਸੂਰਤ ਦਿਸਣ’ ਦੇ ਬਦਲਦੇ ਮਾਇਨਿਆਂ ’ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ’ਤੇ ਹੋ ਰਹੀ ਭਾਰੀ ਟਰੋਲਿੰਗ ਦੇ ਵਿਚਾਲੇ ਕੈਟਰੀਨਾ ਨੇ ਕਿਹਾ, “ਮੋਡਲਿੰਗ ਅਤੇ ਐਕਟਿੰਗ ਦੇ ਸ਼ੁਰੂਆਤੀ ਦਿਨਾਂ ਨਾਲੋਂ ਹੁਣ ਮੇਰੀ ਸੋਚ ਵਿੱਚ ਬਹੁਤ ਬਦਲਾਅ ਆਇਆ ਹੈ। ਉਦੋਂ ਖ਼ੂਬਸੂਰਤੀ ਦੇ ਕੁਝ ਖ਼ਾਸ ਪੈਮਾਨੇ ਤੈਅ ਸਨ, ਪਰ ਹੁਣ ਮੇਰੇ ਲਈ ਸਭ ਤੋਂ ਵਧੀਆ ਦਿਸਣ ਦਾ ਮਤਲਬ ਹੈ ਖ਼ੁਦ ਨੂੰ ਅੰਦਰੋਂ ਬਿਹਤਰ ਮਹਿਸੂਸ ਕਰਨਾ।”

ਅਦਾਕਾਰਾ ਨੇ ਅੱਗੇ ਦੱਸਿਆ ਕਿ ਸਹੀ ਖੁਰਾਕ, ਸਰੀਰ ਦੀ ਸੋਜਸ਼ (inflammation) ਨੂੰ ਕੰਟਰੋਲ ’ਚ ਰੱਖਣਾ, ਸਰਗਰਮ ਰਹਿਣਾ, ਧਿਆਨ (meditation) ਲਗਾਉਣਾ, ਸਵੇਰੇ ਫੋਨ ਤੋਂ ਦੂਰ ਰਹਿ ਕੇ ਕੁਦਰਤੀ ਧੁੱਪ ਲੈਂਦਿਆਂ ਦਿਨ ਦੀ ਸ਼ੁਰੂਆਤ ਕਰਨਾ, ਇਹ ਸਭ ਗੱਲਾਂ ਤੁਹਾਡੀ ਤੰਦਰੁਸਤੀ ਅਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਜਦੋਂ ਤੁਸੀਂ ਅੰਦਰੋਂ ਸਿਹਤਮੰਦ ਮਹਿਸੂਸ ਕਰਦੇ ਹੋ, ਤਾਂ ਉਹ ਆਤਮਵਿਸ਼ਵਾਸ ਤੁਹਾਡੇ ਚਿਹਰੇ ’ਤੇ ਆਪਣੇ ਆਪ ਝਲਕਦਾ ਹੈ।

Advertisement

ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਨੇ 7 ਨਵੰਬਰ 2025 ਨੂੰ ਆਪਣੇ ਬੇਟੇ ‘ਵਿਹਾਨ’ ਨੂੰ ਜਨਮ ਦਿੱਤਾ ਸੀ। ਅਜੇ ਬੱਚੇ ਦੇ ਜਨਮ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ, ਪਰ ਸੋਸ਼ਲ ਮੀਡੀਆ ’ਤੇ ਕੁਝ ਯੂਜ਼ਰਜ਼ ਵਲੋਂ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਮੌਜੂਦਾ ਤਸਵੀਰਾਂ ਦੀ ਤੁਲਨਾ ਕਰਕੇ ਘਟੀਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

Advertisement

ਦੂਜੇ ਪਾਸੇ, ਟਰੋਲਿੰਗ ਦੇ ਇਸ ਦੌਰ ਵਿੱਚ ਔਰਤਾਂ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਕੈਟਰੀਨਾ ਦੇ ਸਮਰਥਨ ਵਿੱਚ ਆਏ ਹਨ। ਇੱਕ ਫੈਨ ਨੇ ਲਿਖਿਆ, “ਉਹ ਇੱਕ ਨਵੀਂ ਮਾਂ ਹੈ, ਉਸ ਦੇ ਸਰੀਰ ਨੂੰ ਤੁਹਾਡੇ ਫ਼ੈਸਲਿਆਂ ਦੀ ਨਹੀਂ ਸਗੋਂ ਪਿਆਰ ਦੀ ਲੋੜ ਹੈ।” ਇੱਕ ਹੋਰ ਨੇ ਲਿਖਿਆ ਕਿ ਕੈਟਰੀਨਾ ਵਲੋਂ ਆਪਣੇ ਇਸ ਨਵੇਂ ਰੂਪ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਨਾ ਲੱਖਾਂ ਔਰਤਾਂ ਲਈ ਹੌਸਲਾ ਵਧਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਚਾਹੁੰਦੇ ਹੋਏ ਵੀ ਕੈਟਰੀਨਾ ਟਰੇਨਰਾਂ ਦੀ ਮਦਦ ਨਾਲ ਵਜ਼ਨ ਘਟਾ ਸਕਦੀ ਸੀ, ਪਰ ਉਹ ਆਪਣੇ ਸਰੀਰ ਦੇ ਇਸ ਬਦਲਾਅ ਦਾ ਆਨੰਦ ਲੈ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਫਿਲਹਾਲ ਕੈਟਰੀਨਾ ਨੇ ਇਨ੍ਹਾਂ ਟਰੋਲਰਜ਼ ਨੂੰ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਹੈ।

Advertisement
×