ਫੀਸ ਮਾਮਲਾ: ਵਿਦਿਆਰਥੀਆਂ ਵੱਲੋਂ ‘ਡਿਗਰੀ ਵੇਚ’ ਪ੍ਰਦਰਸ਼ਨ

ਫੀਸ ਮਾਮਲਾ: ਵਿਦਿਆਰਥੀਆਂ ਵੱਲੋਂ ‘ਡਿਗਰੀ ਵੇਚ’ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਵਿੱਚ ਵੱਖਰੇੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।

ਕੁਲਦੀਪ ਸਿੰਘ

ਚੰਡੀਗੜ੍ਹ, 10 ਅਗਸਤ

ਪੰਜਾਬ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਸਿੰਡੀਕੇਟ ਦੀ ਫੀਸ ਕਮੇਟੀ ਵਾਲੀ ਮੀਟਿੰਗ ਵਿੱਚ ਸਮੈਸਟਰ ਫੀਸਾਂ ਦਾ ਮਸਲਾ ਹੱਲ ਕਰਨ ਦੇ ਦਿੱਤੇ ਵਿਸ਼ਵਾਸ ਉਪਰੰਤ ਜਦੋਂ ਕੋਈ ਹੱਲ ਨਾ ਕੱਢਿਆ ਗਿਆ ਤਾਂ ਅੱਜ ਫਿਰ ਵਿਦਿਆਰਥੀ ਕਾਉਂਸਿਲ ਸਮੇਤ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ. (ਲਲਕਾਰ), ਐਸ.ਐਫ.ਐਸ., ਯੂਥ ਫਾਰ ਸਵਰਾਜ, ਆਈਸਾ, ਏ.ਐਸ.ਏ., ਸੀ.ਵਾਈ.ਐਸ.ਐਸ., ਐਨ.ਐਸ.ਯੂ.ਆਈ., ਸੋਈ, ਸੋਪੂ, ਪੂਸੂ, ਐਸ.ਐਫ.ਆਈ. ਵੱਲੋਂ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਇਕੱਠੇ ਹੋਏ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਵੇਚਣ ’ਤੇ ਲਗਾ ਦਿੱਤੀਆਂ ਅਤੇ ਕਿਹਾ ਕਿ ਜੇਕਰ ਪੀ.ਯੂ. ਮੈਨੇਜਮੈਂਟ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਕੀਤੇ ਬਗੈਰ ਸਿਰਫ਼ ਪੈਸਾ ਹੀ ਚਾਹੀਦਾ ਹੈ ਤਾਂ ਉਹ ਆਪਣੀਆਂ ਡਿਗਰੀਆਂ ਤੱਕ ਵੇਚਣ ਲਈ ਤਿਆਰ ਹਨ। ਉਨ੍ਹਾਂ ਇੱਕ ਰਿਕਸ਼ਾ ਰੇਹੜੀ ਉਤੇ ‘ਲੁੱਟ ਪਾਤਰਨੁਮਾ’ ਗੋਲਕ ਵੀ ਬਣਾ ਕੇ ਰੱਖਿਆ ਹੋਇਆ ਸੀ ਜਿਸ ਨੂੰ ਕਿ ਪੀ.ਯੂ. ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਲੁੱਟ ਦਾ ਸੰਕੇਤ ਦਰਸਾਇਆ ਗਿਆ ਅਤੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਥ ਫਾਰ ਸਵਰਾਜ ਤੋਂ ਅੰਕੁਰ ਗੋਇਤ, ਵਿਦਿਆਰਥੀ ਕਾਉਂਸਿਲ ਦੇ ਪ੍ਰਧਾਨ ਚੇਤਨ ਚੌਧਰੀ, ਪਰੱਗਿਆ, ਪੀ.ਐਸ.ਯੂ. ਲਲਕਾਰ ਤੋਂ ਅਮਨ ਆਦਿ ਨੇ ਕਿਹਾ ਕਿ ਜਦੋਂ ਤੱਕ ਕਲਾਸਾਂ ਲੱਗਣੀਆਂ ਸ਼ੁਰੂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਵਿਦਿਆਰਥੀ ਫੀਸਾਂ ਜਮ੍ਹਾਂ ਨਹੀਂ ਕਰਵਾਉਣਗੇ ਕਿਉਂਕਿ ਆਨਲਾਈਨ ਪੜ੍ਹਾਈ ਹਰ ਕਿਸੇ ਵਿਦਿਆਰਥੀ ਦੀ ਪਹੁੰਚ ਵਿੱਚ ਨਹੀਂ ਹੈ।

ਮੌਕੇ ’ਤੇ ਪਹੁੰਚੇ ਡੀ.ਐਸ.ਡਬਲਿਯੂ. ਪ੍ਰੋ. ਐਸ.ਕੇ. ਤੋਮਰ ਅਤੇ ਪ੍ਰੋ. ਸੁਖਬੀਰ ਕੌਰ ਨੂੰ ਵੀ ਵਿਦਿਆਰਥੀਆਂ ਨੇ ਖਰੀਆਂ ਖਰੀਆਂ ਸੁਣਾਈਆਂ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਭਲਾਈ ਦੀ ਬਜਾਇ ਅਥਾਰਿਟੀ ਦੀ ਭਲਾਈ ਵਾਲੇ ਦੱਸਿਆ। ਇਸੇ ਦੌਰਾਨ ਵਿਦਿਆਰਥੀਆਂ ਵੱਲੋਂ ਇੱਕ ਮੰਗ ਪੱਤਰ ਉਪ-ਕੁਲਪਤੀ ਦੇ ਨਾਂ ਸੌਂਪਿਆ ਗਿਆ। 

ਪੀ.ਯੂ. ਨੇ ਫੀਸਾਂ ਜਮ੍ਹਾਂ ਕਰਵਾਉਣ ਦੀ ਤਾਰੀਖ ਅੱਗੇ ਪਾਈ

ਪੰਜਾਬ ਯੂਨੀਵਰਸਿਟੀ ਵੱਲੋਂ ਚਾਲੂ ਸਮੈਸਟਰ ਫੀਸਾਂ ਜਮ੍ਹਾਂ ਕਰਵਾਉਣ ਲਈ ਤਾਰੀਖ 31 ਅਗਸਤ ਤੱਕ ਵਧਾ ਦਿੱਤੀ ਹੈ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਆਰ.ਕੇ. ਸਿੰਗਲਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ’ਵਰਸਿਟੀ ਦੀ ਫੈਕਲਟੀ 11 ਅਗਸਤ ਤੋਂ 31 ਅਗਸਤ ਤੱਕ ਵਿਦਿਆਰਥੀਆਂ ਨੂੰ ਪਿਛਲੇ ਸਮੈਸਟਰਾਂ ਦੇ ਵਿਸ਼ਿਆਂ ਬਾਰੇ ਵੀ ਆਈਆਂ ਦਿੱਕਤਾਂ ਆਨਲਾਈਨ ਦੂਰ ਕਰਵਾਏਗੀ। ਇਸ ਤੋਂ ਇਲਾਵਾ ਕਰੋਨਾ ਦੌਰ ਕਾਰਨ ਫੀਸਾਂ ਨਾ ਦੇ ਸਕਣ ਵਾਲੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਵੀ ਪੀਯੂ ਵੱਲੋਂ ਵੱਖਰੀ ਪਾਲਿਸੀ ਬਣਾਈ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All