ਫੀਸ ਮਾਮਲਾ: ਮਾਪਿਆਂ ਵੱਲੋਂ ਸੁਖਨਾ ਝੀਲ ’ਤੇ ਪ੍ਰਦਰਸ਼ਨ

ਫੀਸ ਮਾਮਲਾ: ਮਾਪਿਆਂ ਵੱਲੋਂ ਸੁਖਨਾ ਝੀਲ ’ਤੇ ਪ੍ਰਦਰਸ਼ਨ

ਚੰਡੀਗਡ਼੍ਹ ਦੀ ਸੁਖਨਾ ਝੀਲ ’ਤੇ ਪ੍ਰਦਰਸ਼ਨ ਕਰਦੇ ਹੋਏ ਮਾਪੇ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਅਗਸਤ

ਇਥੋਂ ਦੀ ਸੁਖਨਾ ਝੀਲ ’ਤੇ ਅੱਜ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਤੇ ਮਾਪਿਆਂ ਨੇ ਰੋਸ ਮੁਜ਼ਾਹਰਾ ਕੀਤਾ।

ਵਿਦਿਆਰਥੀ ਜਥੇਬੰਦੀ ਪੇਰੈਂਟਸ ਯੂਨਿਟੀ ਆਫ਼ ਜਸਟਿਸ ਦੇ ਬੈਨਰ ਹੇਠ ਇਕੱਠੇ ਹੋਏ ਮਾਪਿਆਂ ਨੇ ਕਿਹਾ ਕਿ ਨਿੱਜੀ ਸਕੂਲ ਮਨਮਾਨੀ ਫ਼ੀਸ ਨੂੰ ਲੈ ਕੇ ਅੜੇ ਹੋਏ ਹਨ ਜਦਕਿ ਵਧੇਰੇ ਮਾਪਿਆਂ ਦਾ ਕਰੋਨਾ ਦੌਰਾਨ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਪਿਆਂ ਨੇ ਰੋਸ ਜਤਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ  ਨੂੰ ਇਸ ਮਾਮਲੇ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਾਨੂੰਨੀ ਰਾਹ ਅਪਣਾਇਆ ਹੋਇਆ ਹੈ ਜਿਸ ਦੀ ਸੁਣਵਾਈ ਸਤੰਬਰ ਦੇ ਪਹਿਲੇ ਹਫ਼ਤੇ ਹੋਣੀ ਹੈ। ਅੱਜ ਉਹ ਸੁਖਨਾ ਝੀਲ ਵਿਖੇ ਚੰਡੀਗੜ੍ਹ ਦੇ ਵਾਸੀਆਂ ਨੂੰ ਆਪਣੀਆਂ ਮੁਸ਼ਕਲਾਂ ਦੱਸਣ ਲਈ ਵਿਰੋਧ ਕਰ ਰਹੇ ਸਨ। ਇਸ ਮੌਕੇ ਪੁਲੀਸ ਦੀ ਉਨ੍ਹਾਂ ਨਾਲ ਬਹਿਸ ਵੀ ਹੋਈ ਤੇ ਪੁਲੀਸ ਨੇ ਉਨ੍ਹਾਂ ਨੂੰ ਇਥੇ ਪ੍ਰਦਰਸ਼ਨ ਕਰਨ ਤੋਂ ਰੋਕਿਆ।

ਮਾਪਿਆਂ ਨੇ ਮੰਗ ਕੀਤੀ ਕਿ ਪਹਿਲੇ ਦੋ ਮਹੀਨਿਆਂ ਦੀ ਫ਼ੀਸ ਪੂਰੀ ਤਰ੍ਹਾਂ ਮੁਆਫ਼ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੁਕੰਮਲ ਬੰਦ ਦਾ ਸਮਾਂ ਸੀ ਤੇ ਕਿਸੇ ਦਾ ਵੀ ਕੋਈ ਕੰਮ-ਧੰਦਾ ਨਹੀਂ ਚੱਲਿਆ ਜਿੱਥੋਂ ਤੱਕ ਬਾਅਦ ਦੀ ਫ਼ੀਸ ਦਾ ਸਵਾਲ ਹੈ ਤਾਂ ਮਾਪਿਆਂ ਨੇ ਕਿਹਾ ਕਿ ਉਹ ਆਨਲਾਈਨ ਕਲਾਸਾਂ ਦੇ ਮੱਦੇਨਜ਼ਰ ਮੁਨਾਸਬ ਫ਼ੀਸ ਦੇਣ ਲਈ ਤਿਆਰ ਹਨ ਪਰ ਸਕੂਲ ਉਨ੍ਹਾਂ ਤੋਂ ਇਮਾਰਤ ਫ਼ੰਡ, ਬਿਜਲੀ, ਲੈਬ ਆਦਿ ਸਭ ਤਰ੍ਹਾਂ ਦੇ ਖ਼ਰਚੇ ਵਸੂਲਣ ਲਈ ਦਬਾਅ ਬਣਾ ਰਹੇ ਹਨ ਜਦਕਿ ਉਨ੍ਹਾਂ ਨੇ ਇਹ ਸਹੂਲਤਾਂ ਵਰਤੀਆਂ ਵੀ ਨਹੀਂ। ਇਸ ਮੌਕੇ ਮਾਪਿਆਂ ਦੀ ਹਮਾਇਤ ਵਿੱਚ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਮੈਂਬਰ ਵੀ ਪੁੱਜੇ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All