DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਲੇ ਦੀਆਂ ਸਲੈਬਾਂ ਟੁੱਟਣ ਕਾਰਨ ਹਾਦਸਿਆਂ ਦਾ ਖ਼ਦਸ਼ਾ

ਸਮੱਸਿਆ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਧਰਨਾ ਦੇਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਗਿਲਕੋ ਵੈਲੀ ਨੂੰ ਜਾਂਦੀ ਸੜਕ ਦੀਆਂ ਟੁੱਟੀਆਂ ਸਲੈਬਾਂ ਬਾਰੇ ਦਸਦੇ ਹੋਏ ਲੋਕ।
Advertisement

ਇੱਥੇ ਲਾਂਡਰਾਂ ਰੋਡ ਤੋਂ ਗਿਲਕੋ ਵੈਲੀ ਨੂੰ ਜਾਂਦੀ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਨਾਲੇ ਦੀਆਂ ਸਲੈਬਾਂ ਟੁੱਟ ਗਈਆਂ ਹਨ। ਸੀਮਿੰਟ ਦੀਆਂ ਸਲੈਬਾਂ ਟੁੱਟਣ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।

ਗਿਲਕੋ ਵੈੱਲਫੇਅਰ ਐਂਡ ਕਲਚਰ ਸੁਸਾਇਟੀ ਅਤੇ ਗਿਲਕੋ ਪਾਮ ਰੈਜ਼ੀਡੈਂਟਸ ਵੈੱਲਫੇਅਰ ਕਮੇਟੀ ਨੇ ਅੱਜ ਕਿਹਾ ਕਿ ਜੇਕਰ ਗਿਲਕੋ ਵੈਲੀ ਦੇ ਰਸਤੇ ਵਿੱਚ ਟੁੱਟੀਆਂ ਸਲੈਬਾਂ ਦੀ ਹਫ਼ਤੇ ਵਿੱਚ ਮੁਰੰਮਤ ਨਾ ਕਰਵਾਈ ਗਈ ਤਾਂ ਸਬੰਧਤ ਬਿਲਡਰਾਂ ਵਿਰੁੱਧ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਿਲਕੋ ਵੈਲੀ ਨੂੰ ਜਾਂਦੀ ਸੜਕ ਕਿਨਾਰੇ ਜੋ ਸਲੈਬਾਂ ਪਈਆਂ ਹੋਈਆਂ ਹਨ, ਉਹ ਟੁੱਟ ਚੁੱਕੀਆਂ ਹਨ ਅਤੇ ਭਾਰੀ ਵਾਹਨਾਂ ਕਾਰਨ ਉਨ੍ਹਾਂ ’ਚੋਂ ਸਰੀਏ ਨਿਕਲੇ ਹੋਏ ਹਨ। ਇੱਥੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਿਆ ਹੁੰਦਾ ਹੈ। ਉਥੋਂ ਦੇ ਵਸਨੀਕ ਬ੍ਰਿਜ ਮੋਹਨ ਨੇ ਦੱਸਿਆ ਕਿ ਗਿਲਕੋ ਵੈੱਲਫੇਅਰ ਐਂਡ ਕਲਚਰ ਸੁਸਾਇਟੀ ਅਤੇ ਗਿਲਕੋ ਪਾਮ ਰੈਜ਼ੀਡੈਂਟਸ ਵੈੱਲਫੇਅਰ ਕਮੇਟੀ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੇ ਖੁਦ ਟੁੱਟੇ ਹੋਏ ਸਲੈਬਾਂ ’ਤੇ ਰਿਫਲੈਕਟਰ ਲਾਏ, ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਕਿਹਾ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਹਫ਼ਤੇ ਵਿੱਚ ਇਸ ਸਮੱਸਿਆ ਹੱਲ ਨਾ ਹੋਈ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ।

Advertisement

Advertisement
Advertisement
×