ਕਿਸਾਨਾਂ ਵੱਲੋਂ ਟੌਲ ਪਲਾਜ਼ਾ ’ਤੇ ਧਰਨਾ
ਏਅਰਪੋਰਟ ਰੋਡ ਤੋਂ ਬਦੀ ਨੂੰ ਕੱਢੇ ਗਏ ਭਾਰਤ ਮਾਲਾ ਨੈਸ਼ਨਲ ਹਾਈਵੇਅ ਨੰਬਰ 205 ’ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰਾਹ ਨਾ ਦੇਣ ’ਤੇ ਰੋਸ ਜਤਾਉਂਦਿਆਂ ਕਿਸਾਨਾਂ ਨੇ ਪਿੰਡ ਬਜਹੇੜੀ ਨੇੜੇ ਟੌਲ ਪਲਾਜ਼ਾ ’ਤੇ ਟਰੈਕਟਰ ਲਾ ਕੇ ਧਰਨਾ ਦਿੱਤਾ। ਭਾਰਤੀ ਕਿਸਾਨ...
Advertisement
ਏਅਰਪੋਰਟ ਰੋਡ ਤੋਂ ਬਦੀ ਨੂੰ ਕੱਢੇ ਗਏ ਭਾਰਤ ਮਾਲਾ ਨੈਸ਼ਨਲ ਹਾਈਵੇਅ ਨੰਬਰ 205 ’ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰਾਹ ਨਾ ਦੇਣ ’ਤੇ ਰੋਸ ਜਤਾਉਂਦਿਆਂ ਕਿਸਾਨਾਂ ਨੇ ਪਿੰਡ ਬਜਹੇੜੀ ਨੇੜੇ ਟੌਲ ਪਲਾਜ਼ਾ ’ਤੇ ਟਰੈਕਟਰ ਲਾ ਕੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਚਰਨਜੀਤ ਸਿੰਘ ਸਿੰਬਲ ਮਾਜਰਾ ਅਤੇ ਜਗਤਾਰ ਸਿੰਘ ਘੜੂੰਆਂ ਨੇ ਦੱਸਿਆ ਕਿ ਭਾਵੇਂ ਇਨ੍ਹਾਂ ਪਿੰਡਾਂ ਦੀ ਜ਼ਮੀਨ ਲੈ ਕੇ ਹਾਈਵੇਅ ਬਣਾਇਆ ਗਿਆ ਹੈ ਪਰ ਲੋਕਾਂ ਨੂੰ ਇਸ ਹਾਈਵੇਅ ’ਤੇ ਚੜਨ ਲਈ ਕੋਈ ਰਾਹ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਰਸਤੇ ਸਬੰਧੀ ਪਹਿਲਾਂ ਵੀ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਆਪਣੀ ਮੰਗ ਮਨਵਾਉਣ ਲਈ ਪੱਕਾ ਧਰਨਾ ਲਾ ਦਿੱਤਾ ਹੈ।
Advertisement
Advertisement
×

