DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Farmers Protests: ਕਿਸਾਨਾਂ ਦਾ ਮੋਟਰਸਾਈਕਲ ਮਾਰਚ ਅੱਜ; ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਐਡਵਾਈਜ਼ਰੀ

Farmers Motorcycle March: ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਕਈ ਸਡ਼ਕਾਂ ’ਤੇ ਆਵਾਜਾਈ ਸੀਮਤ ਕੀਤੀ

  • fb
  • twitter
  • whatsapp
  • whatsapp
featured-img featured-img
Farmers Protests: ਕਿਸਾਨਾਂ ਦਾ ਮੋਟਰਸਾਈਕਲ ਮਾਰਚ ਅੱਜ; ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਐਡਵਾਈਜ਼ਰੀ
Advertisement

Punjab Farmers Protest: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 13 ਜੁਲਾਈ ਦਿਨ ਸੋਮਵਾਰ ਨੂੰ ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢੇ ਜਾਣ ਵਾਲੇ ਮੋਟਰਸਾਈਕਲ ਮਾਰਚ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਨੇ ਟਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਪੁਲੀਸ ਨੇ 13 ਜੁਲਾਈ ਨੂੰ ਸ਼ਹਿਰ ਦੀਆਂ ਕੁਝ ਸੜਕਾਂ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਆਵਾਜਾਈ ਸੀਮਤ ਕਰ ਦਿੱਤੀ ਹੈ।

ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ 13 ਜੁਲਾਈ ਨੂੰ ਸੈਕਟਰ 51/52 ਤੋਂ ਸੈਕਟਰ 43 ਬੱਸ ਅੱਡਾ ਤੱਕ ਅਤੇ ਸੈਕਟਰ 34/35/43/44 ਵਾਲੇ ਚੌਕ ਤੋਂ ਸੈਕਟਰ 21/22/34 ਤੇ 35 ਵਾਲੇ ਚੌਕ ਤੱਕ ਸੜਕ ਦੀ ਘੱਟ ਵਰਤੋਂ ਕੀਤੀ ਜਾਵੇ।

Advertisement

ਇਸੇ ਤਰ੍ਹਾਂ ਸੈਕਟਰ 21/22/34 ਤੇ 35 ਵਾਲੇ ਚੌਕ ਤੋਂ ਦੱਖਣ ਮਾਰਗ ’ਤੇ ਸਥਿਤ ਸੈਕਟਰ 20/21/33 ਤੇ 34 ਵਾਲੇ ਚੌਕ ਤੱਕ ਅਤੇ ਕਿਸਾਨ ਭਵਨ ਤੋਂ ਸੈਕਟਰ 20/30/32 ਤੇ 33 ਵਾਲੇ ਚੌਕ ਤੱਕ ਸੜਕ ’ਤੇ ਆਵਾਜਾਈ ਸੀਮਤ ਕਰ ਦਿੱਤੀ ਹੈ।

Advertisement

Farmers Protest: ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ

ਇਸ ਤੋਂ ਇਲਾਵਾ ਸੈਕਟਰ 20/21/33 ਤੇ 34 ਵਾਲੇ ਚੌਕ ਤੋਂ ਸੈਕਟਰ 33/34/44 ਤੇ 45 ਵਾਲੇ ਚੌਕ ਤੱਕ ਅਤੇ ਸੈਕਟਰ 44/45/50 ਤੇ 51 ਵਾਲੇ ਚੌਕ ਤੱਕ ਦੀਆਂ ਸੜਕਾਂ ’ਤੇ ਆਮ ਲੋਕਾਂ ਲਈ ਆਵਾਜਾਈ ਸੀਮਤ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਕੱਢੇ ਜਾਣ ਵਾਲੇ ਮੋਟਰਸਾਈਕਲ ਮਾਰਚ ਕਰਕੇ ਇਨ੍ਹਾਂ ਸੜਕਾਂ ’ਤੇ ਭਾਰੀ ਟਰੈਫ਼ਿਕ ਹੋ ਸਕਦਾ ਹੈ, ਜਿਸ ਵਿੱਚ ਆਮ ਲੋਕ ਫਸ ਸਕਦੇ ਹਨ।

ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਵੱਲੋਂ ਪੰਜਾਬ ਦੇ ਪਾਣੀਆਂ ਅਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਿਰੁੱਧ 13 ਜੁਲਾਈ ਨੂੰ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ। ਇਹ ਮੋਟਰਸਾਈਕਲ ਮਾਰਚ 13 ਜੁਲਾਈ ਨੂੰ ਸਵੇਰੇ 11 ਵਜੇ ਮੁਹਾਲੀ ਦੇ ਨੇਚਰ ਪਾਰਕ ਤੋਂ ਚੰਡੀਗੜ੍ਹ ਦੇ ਸੈਕਟਰ 34 ਤੱਕ ਕੱਢਿਆ ਜਾਵੇਗਾ। ਸੈਕਟਰ 34 ਵਿਚ ਕਿਸਾਨਾਂ ਵੱਲੋਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ।

ਇਸ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਇਨ੍ਹਾਂ ਸੜਕਾਂ ਦੀ ਥਾਂ ’ਤੇ ਬਦਲਵੇ ਰਾਹ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Advertisement
×