DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੱਤਰਕਾਰ ਅਤੇ ਕਵੀ ਧਰਮਪਾਲ ਉਪਾਸ਼ਕ ਨੂੰ ਅੰਤਿਮ ਵਿਦਾਇਗੀ

ਦਰਜਨਾਂ ਸਾਹਿਤਕ ਅਤੇ ਰੰਗਕਰਮੀ ਹਸਤੀਆਂ ਨੇ ਸ਼ਿਰਕਤ ਕੀਤੀ; ਅੰਤਿਮ ਅਰਦਾਸ 30 ਨੂੰ

  • fb
  • twitter
  • whatsapp
  • whatsapp
featured-img featured-img
Oplus_16908320
Advertisement
ਨਾਮਵਰ ਪੱਤਰਕਾਰ ਅਤੇ ਪੰਜਾਬੀ ਕਵੀ ਧਰਮਪਾਲ ਉਪਾਸ਼ਕ (83), ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਰੰਗਕਰਮੀ ਅਤੇ ਅਦਾਕਾਰਾ ਧੀ ਅਨੀਤਾ ਸ਼ਬਦੀਸ਼, ਸ਼ਬਦੀਸ਼ ਅਤੇ ਪੁੱਤਰ ਕੁਮਾਰ ਪਵਨਦੀਪ ਨਾਲ ਦੁੱਖ ਵੰਡਾਇਆ।

ਧਰਮਪਾਲ ਉਪਾਸ਼ਕ ਦੀ ਵੱਡ ਆਕਾਰੀ ਤਸਵੀਰ ਲਾ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਫੇਜ਼ ਪੰਜ ਵਿਚਲੇ ਘਰ ਤੋਂ ਆਰੰਭ ਹੋ ਕੇ ਸ਼ਮਸ਼ਾਨਘਾਟ ਪਹੁੰਚੀ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਕੁਮਾਰ ਪਵਨਦੀਪ, ਧੀ ਅਨੀਤਾ, ਪੋਤਰੇ ਅਨਿਕੇਤ ਅਤੇ ਅਨੁਰਾਗ ਨੇ ਚਿਤਾ ਨੂੰ ਅਗਨੀ ਦਿਖਾਈ। ਇਸ ਮੌਕੇ ਵੱਖ-ਵੱਖ ਸਾਹਿਤ ਸਭਾਵਾਂ ਅਤੇ ਪ੍ਰੈੱਸ ਕਲੱਬਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਅਤੇ ਲੋਈਆਂ ਪਾਈਆਂ। ਧਰਮਪਾਲ ਉਪਸ਼ਕ ਨਮਿਤ ਅੰਤਿਮ ਅਰਦਾਸ 30 ਅਗਸਤ ਨੂੰ ਮੁਹਾਲੀ ਦੇ ਫੇਜ਼ ਪੰਜ ਦੇ ਗੁਰਦੁਆਰੇ ਵਿੱਚ ਦੁਪਹਿਰ ਬਾਰਾਂ ਤੋਂ ਦੋ ਵਜੇ ਤੱਕ ਹੋਵੇਗੀ।

Advertisement

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਲਖਵਿੰਦਰ ਕੌਰ ਗਰਚਾ, ਕੁਲਜੀਤ ਸਿੰਘ ਬੇਦੀ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ, ਡਾ. ਸੁਖਦੇਵ ਸਿੰਘ ਸਿਰਸਾ, ਮਲਕੀਤ ਰੌਣੀ, ਸੁਸ਼ੀਲ ਦੁਸਾਂਝ, ਜਸਵੰਤ ਦਮਨ, ਦੇਵਿੰਦਰ ਦਮਨ, ਗੁਰਨਾਮ ਕੰਵਰ, ਦਰਸ਼ਨ ਔਲਖ, ਬਲਕਾਰ ਸਿੱਧੂ, ਬਲਵਿੰਦਰ ਉੱਤਮ, ਸੁਰਜੀਤ ਜੱਜ, ਗੁਰਪ੍ਰੀਤ ਕੌਰ ਭੰਗੂ, ਗੁਰਭੇਜ ਗੁਰਾਇਆ, ਦਲਜੀਤ ਸਿੰਘ ਸ਼ਾਹੀ, ਰਮਨ ਢਿੱਲੋਂ, ਸੰਜੀਵਨ ਸਿੰਘ, ਰੰਜੀਵਨ ਸਿੰਘ, ਡਾ. ਅਰੀਤ, ਜਸਬੀਰ ਗਿੱਲ, ਬਲਬੀਰ ਸੂਫ਼ੀ, ਸਿਕੰਦਰ ਸਲੀਮ, ਲੱਖਾ ਲਹਿਰੀ, ਇੰਦਰਜੀਤ ਗੋਲਡੀ, ਡਾ. ਸ਼ਿੰਦਰਪਾਲ ਸਿੰਘ, ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸਤਵੀਰ ਸਿੰਘ ਧਨੋਆ, ਮਨਜੀਤ ਸਿੰਘ ਸੇਠੀ, ਸ਼ਮਸ਼ੇਰ ਪੁਰਖਾਲਵੀ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ, ਕਮਲਜੀਤ ਸਿੰਘ ਬਨਵੈਤ, ਡਾ. ਭੁਪਿੰਦਰ ਸਿੰਘ, ਕਿਰਨਦੀਪ ਕੌਰ, ਅਜਾਇਬ ਔਜਲਾ, ਗੁਰਜੀਤ ਬਿੱਲਾ ਅਤੇ ਰਣਜੀਤ ਰਾਣਾ ਹਾਜ਼ਰ ਸਨ।

Advertisement

Advertisement
×